ਫ਼ਰੀਦਕੋਟ ਦੀ ਮਾਡਰਨ ਜੇਲ੍ਹ ਅੰਦਰ ਤਲਾਸ਼ੀ ਦੌਰਾਨ ਫਿਰ ਮਿਲੇ ਪੰਜ ਮੋਬਾਇਲ ਫ਼ੋਨ

  • ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਚਾਰ ਹਵਾਲਾਤੀਆਂ ਤੇ ਇਕ ਕੈਦੀ ਖਿਲਾਫ ਮਾਮਲਾ ਦਰਜ

ਫਰੀਦਕੋਟ 28 ਜਲਾਈ 2022 – ਪੰਜਾਬ ਸਰਕਾਰ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਲਾਗਾਤਰ ਦਾਅਵਾ ਕਰਦੇ ਆ ਰਹੇ ਹਨ ਕਿ ਪੰਜਾਬ ਦੀਆਂ ਜੇਲ੍ਹਾਂ ਨੂੰ ਮੋਬਾਈਲ ਫੋਟ ਮੁਕਤ ਕੀਤਾ ਜਵੇਗਾ, ਪਰ ਹਕੀਕਤ ਇਸ ਦੇ ਉਲਟ ਦਿਖਾਈ ਦੇ ਰਹੀ ਹੈ। ਪਰ ਹਾਲੇ ਵੀ ਲਾਗਾਤਰ ਜੇਲ੍ਹ ਅੰਦਰ ਬੰਦ ਕੈਦੀ ਮੋਬਾਈਲ ਫੋਨ ਦੀ ਵਰਤੋਂ ਦੱਸਣਯੋਗ ਹੈ ਕੇ ਬੀਤੇ ਦਿਨੀਂ ਇੱਕ ਮੋਬਾਈਲ ਫੋਨ ਹਵਾਲਾਤੀ ਅੰਗਰੇਜ਼ ਸਿੰਘ ਦੇ ਸਮਾਨ ਦੀ ਤਲਾਸ਼ੀ ਦੌਰਾਨ ਵੀ ਮਿਲਿਆ ਜੋ ਕੱਲ੍ਹ ਹਸਪਤਾਲ ਤੋਂ ਇਲਾਜ ਦੌਰਾਨ ਗਾਰਡ ਨੂੰ ਚਕਮਾਂ ਦੇ ਕੇ ਫ਼ਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਫ਼ਰਾਰ ਹਵਾਲਾਤੀ ਅੰਗਰੇਜ਼ ਸਿੰਘ ਸਮੇਤ ਚਾਰ ਹਵਾਲਾਤੀਆਂ ਅਤੇ ਇੱਕ ਸਜ਼ਾ ਯਾਫਤਾ ਕੈਦੀ ਖਿਲਾਫ ਫਰੀਦਕੋਟ ਥਾਣਾ ਅੰਦਰ ਅਲਗ ਅਲਗ ਮਾਮਲੇ ਦਰਜ ਕੀਤੇ ਗਏ ਹਨ।

ਥਾਣਾ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਜਲਦ ਹੀ ਦੋਸ਼ੀਆਂ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਜੇਲ੍ਹ ਅੰਦਰ ਇਨ੍ਹਾਂ ਕੋਲ ਮੋਬਾਇਲ ਫੋਨ ਕਿਸ ਤਰ੍ਹਾਂ ਪੁੱਜੇ ਅਤੇ ਜੇਕਰ ਕਿਸੇ ਜੇਲ ਕਰਮਚਾਰੀ ਦੀ ਕੋਈ ਸ਼ਮੂਲੀਅਤ ਪਾਈ ਗਈ ਤਾਂ ਉਸ ਖਿਲਾਫ ਵੀ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ,ਨਾਲ ਹੀ ਉਨ੍ਹਾਂ ਕਿਹਾ ਕਿ ਫ਼ਰਾਰ ਕੈਦੀ ਦੀ ਤਲਾਸ਼ ‘ਚ ਪੁਲਿਸ ਪਾਰਟੀਆਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦ ਹੀ ਉਸ ਨੂੰ ਹਿਰਾਸਤ ‘ਚ ਲੈ ਲਿਆ ਜਾਵੇਗਾ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਸੂਬੇ ਭਰ ਦੀਆਂ ਮੰਡੀਆਂ ਵਿਚ ਸੋਲਰ ਪਾਵਰ ਪਲਾਂਟ ਲਾਏ ਜਾਣਗੇ: ਕੁਲਦੀਪ ਧਾਲੀਵਾਲ

ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ 4902 ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆ ਦੀ ਡੇਟਸ਼ੀਟ ਜਾਰੀ