ਚੰਡੀਗੜ੍ਹ, 28 ਜੁਲਾਈ 2022 – ਪੰਜਾਬ ਕੈਬਨਿਟ ਦੀ ਮੀਟਿੰਗ ਅੱਜ 28 ਜੁਲਾਈ ਨੂੰ ਸਵੇਰੇ 11 ਵਜੇ ਦੂਜੀ ਮੰਜਿਲ ਪੰਜਾਬ ਸਿਵਲ ਸਕੱਤਰੇਤ-1 ਚੰਡੀਗੜ੍ਹ ਵਿਖੇ ਹੋਏਗੀ। ਇਸ ਮੀਟਿੰਗ ‘ਚ ਸਰਕਾਰ ਵੱਲੋਂ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ।
ਸੰਭਾਵਨਾਂ ਹੈ ਕਿ ਇਸ ਮੀਟਿੰਗ ‘ਚ ਕੱਚੇ ਕਰਮਚਾਰੀਆਂ ਨੂੰ ਲੈ ਕੇ ਵੀ ਕੋਈ ਵੱਡਾ ਫੈਸਲਾ ਆ ਸਕਦਾ ਹੈ। ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਬਣਾਈ ਗਈ ਸਬ-ਕਮੇਟੀ ਦੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਕੱਚੇ ਕਰਮਚਾਰੀਆਂ ਦਾ ਸਰਕਾਰ ਨੂੰ ਡਾਟਾ ਵੀ ਮਿਲ ਚੁੱਕਾ ਹੈ। ਬੀਤੇ ਦਿਨ ਪਟਿਆਲਾ ‘ਚ ਇਸ ਕਮੇਟੀ ਚੇ ਚੇਅਰਮੈਚ ਹਰਪਾਲ ਚੀਮਾ ਵੀ ਪਟਿਆਲਾ ‘ਚ ਬਿਆਨ ਵੀ ਦੇ ਚੁੱਕੇ ਹਨ ਕਿ ਜਲਦ ਹੀ ਕੱਚੇ ਕਰਮਚਾਰੀਆਂ ਨੂੰ ਖੁਸ਼ਖਬਰੀ ਮਿਲ ਸਕਦੀ ਹੈ।
ਪੰਜਾਬ ਦੇ ਕੱਚੇ ਕਰਮਚਾਰੀਆਂ ਨੂੰ ਇਸ ਮੀਟਿੰਗ ਤੋਂ ਬਹੁਤ ਉਮੀਦਾਂ ਹਨ ਅਤੇ ਇਸ ਤੋਂ ਬਿਨਾਂ ਪੰਜਾਬ ਕੈਬਨਿਟ ਵੱਲੋਂ ਪੰਜਾਬ ਲਈ ਕਈ ਹੋਰ ਜ਼ਰੂਰੀ ਫੈਸਲੇ ਵੀ ਇਸ ਮੀਟਿੰਗ ‘ਚ ਲਏ ਜਾ ਸਕਦੇ ਹਨ।