ਕੈਨੇਡਾ: ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੇ ਸੰਬੰਧ ਵਿਚ ਦੋ ਨੋਜਵਾਨ ਗ੍ਰਿਫਤਾਰ

ਨਵੀਂ ਦਿੱਲੀ, 28 ਜੁਲਾਈ 2022 – ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਹਿਟ) ਨੇ ਨਾਮਵਰ ਸਿੱਖ ਸ਼ਖ਼ਸੀਅਤ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੇ ਸੰਬੰਧ ਵਿਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ 21 ਸਾਲਾ ਟੈਨਰ ਫੌਕਸ ਅਤੇ 23 ਸਾਲਾ ਜੋਸ ਲੋਪੇਜ਼ ਵਿਰੁੱਧ ਫਸਟ-ਡਿਗਰੀ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਅੱਜ ਬਾਅਦ ਦੁਪਹਿਰ 3 ਵਜੇ (ਕੈਨੇਡਾ ਸਮੇਂ ਅਨੁਸਾਰ) ਇਸ ਸੰਬੰਧੀ ਆਈਹਿਟ ਵੱਲੋਂ ਹੋਰ ਖੁਲਾਸਾ ਕੀਤਾ ਜਾਵੇਗਾ।

ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀ ਗੈਰ-ਪੰਜਾਬੀ ਹਨ। ਦੋਵਾਂ ਤੇ ਕਤਲ ਦੇ ਦੋਸ਼ ਲਏ ਗਏ ਹਨ। ਜ਼ਿਕਰਯੋਗ ਹੈ ਕਿ 14 ਜੁਲਾਈ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਸਰੀ ਵਿੱਚ ਰਿਪੁਦਮਨ ਸਿੰਘ ਮਲਿਕ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਾਣਾ ਰਣਜੀਤ ਕਤਲ ਕੇਸ: ਲਾਰੈਂਸ ਬਿਸ਼ਨੋਈ ਮੁੜ 4 ਦਿਨ ਦੇ ਰਿਮਾਂਡ ‘ਤੇ

ਇੰਡੀਗੋ ਦੀ ਅੰਮ੍ਰਿਤਸਰ-ਸ਼ਾਰਜਾਹ ਉਡਾਣ ਹੋਈ ਬੰਦ, 31 ਜੁਲਾਈ ਨੂੰ ਆਖਰੀ ਉਡਾਣ