ਅੰਮ੍ਰਿਤਸਰ, 29 ਜੁਲਾਈ 2022 – ਵੀਰਵਾਰ ਨੂੰ ਭਾਰਤ ਨੇ ਅੰਤਰਰਾਸ਼ਟਰੀ ਸਰਹੱਦ ਅਟਾਰੀ ਰਾਹੀਂ 16 ਸਾਲਾਂ ਬਾਅਦ ਪਾਕਿਸਤਾਨੀ ਜਾਸੂਸ ਨੂੰ ਉਸ ਦੇ ਵਤਨ ਭੇਜਿਆ। ਇਹ ਪਾਕਿਸਤਾਨੀ ਜਾਸੂਸ ਭਾਰਤੀ ਜੇਲ੍ਹ ਵਿੱਚ ਪਿਛਲੇ 16 ਸਾਲਾਂ ਤੋਂ ਬੰਦ ਸੀ। ਪਾਕਸਤਾਨੀ ਜਸੂਸ ਦਾ ਨਾਮ ਤਸੀਨ ਅਜ਼ੀਮ ਹੈ, ਜੋ ਕੇ ਕਰਾਚੀ ਦਾ ਰਹਿਣ ਵਾਲਾ ਹੈ। ਤਸੀਨ 2006 ਵਿੱਚ ਨੇਪਾਲ ਦੇ ਰਸਤੇ ਬਿਨਾਂ ਵੀਜ਼ਾ-ਪਾਸਪੋਰਟ ਭਾਰਤ ਆਇਆ ਸੀ। ਉਸ ਨੂੰ ਲਖਨਊ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।
ਪਾਕਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਤਸੀਨ ਅਜ਼ੀਮ ਨੇ ਸਿਰਫ ਇਹ ਦੱਸਿਆ ਸੀ ਕਿ ਉਹ ਕਰਾਚੀ ਦਾ ਰਹਿਣ ਵਾਲੀ ਹੈ। 2006 ਵਿੱਚ, ਜਦੋਂ ਉਹ ਮਹਿਜ਼ 24 ਸਾਲਾਂ ਦਾ ਸੀ, ਉਹ ਜਾਸੂਸੀ ਕਰਨ ਲਈ ਨੇਪਾਲ ਰਾਹੀਂ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ। ਉਹ ਲਖਨਊ ਵਿੱਚ ਸੀ ਅਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਅਦਾਲਤ ਨੇ ਉਸ ਨੂੰ 8 ਸਾਲ ਦੀ ਸਜ਼ਾ ਸੁਣਾਈ ਸੀ।
ਸਜ਼ਾ ਪੂਰੀ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਉਸ ਦੀ ਪੁਲਿਸ ਨਾਲ ਲੜਾਈ ਹੋ ਗਈ ਸੀ ਅਤੇ ਜਨਤਕ ਕੰਮਾਂ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਉਸ ਵਿਰੁੱਧ ਇਕ ਹੋਰ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿਚ ਉਸ ਨੂੰ 4.50 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸ ਨੇ ਕੁੱਲ 16 ਸਾਲ ਭਾਰਤੀ ਜੇਲ੍ਹਾਂ ਵਿੱਚ ਬਿਤਾਏ ਹਨ। ਉਹ ਖੁਸ਼ ਹੈ ਕਿ ਹੁਣ ਉਸ ਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਹੈ।

ਅਟਾਰੀ ਸਰਹੱਦੀ ਪ੍ਰੋਟੋਕੋਲ ਅਧਿਕਾਰੀ ਅਰੁਣ ਪਾਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇੱਕ ਪਾਕਿਸਤਾਨੀ ਕੈਦੀ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵਾਪਸ ਪਾਕਿਸਤਾਨ ਭੇਜਿਆ ਜਾ ਰਿਹਾ ਹੈ। ਉਸ ਨੂੰ ਲਖਨਊ ਪੁਲਿਸ ਨੇ ਬਿਨਾਂ ਪਾਸਪੋਰਟ ਅਤੇ ਵੀਜ਼ੇ ਦੇ ਆਉਣ ‘ਤੇ ਫੜ ਲਿਆ ਸੀ ਅਤੇ ਉਸ ਨੂੰ ਵੱਖ-ਵੱਖ ਮਾਮਲਿਆਂ ਵਿਚ 16 ਸਾਲ ਦੀ ਸਜ਼ਾ ਸੁਣਾਈ ਗਈ ਸੀ। ਲਖਨਊ ਪੁਲਿਸ ਉਸ ਨੂੰ ਪ੍ਰੋਟੈਕਸ਼ਨ ਵਾਰੰਟ ‘ਤੇ ਅਟਾਰੀ ਲੈ ਕੇ ਆਈ ਸੀ। ਨੂੰ ਅਟਾਰੀ ਰਾਹੀਂ ਪਾਕਿਸਤਾਨ ਭੇਜਿਆ ਗਿਆ ਸੀ।
