CM Bhagwant Mann ਪਹਿਲੀ ਵਾਰ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਉਣ ਪਹੁੰਚੇ

ਮੋਹਾਲੀ, 29 ਜੁਲਾਈ 2022 – ਪੰਚਾਇਤੀ ਜ਼ਮੀਨਾਂ ਦਾ ਕਬਜ਼ਾ ਛੁਡਾਉਣ ਲਈ ਸੀਐਮ ਭਗਵੰਤ ਮਾਨ ਪਹਿਲੀ ਵਾਰ ਜ਼ਿਲ੍ਹਾ ਮੁਹਾਲੀ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਹਨ। ਪੰਚਾਇਤੀ ਜ਼ਮੀਨ ਦਾ ਇਹ ਕਬਜ਼ਾ ਛੋਟੀ ਵੱਡੀ ਨੱਗਲ, ਓਮੈਕਸ ਦੇ ਸਾਹਮਣੇ, ਮਾਜਰੀ ਬਲਾਕ, ਐਸ.ਏ.ਐਸ.ਨਗਰ ਵਿੱਚ ਛੁਡਾਇਆ ਜਾ ਰਿਹਾ ਹੈ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਸਰਕਾਰ ਨੇ ਅੱਜ ਮੋਹਾਲੀ ਵਿੱਚ 2828 ਏਕੜ ਨਜਾਇਜ਼ ਕਬਜ਼ੇ ਵਾਲੀ ਸਰਕਾਰੀ ਜ਼ਮੀਨ ਖਾਲੀ ਕਰਵਾਈ ਹੈ।

ਕੁਲਦੀਪ ਸਿੰਘ ਨੇ ਦੱਸਿਆ ਕਿ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਅਤੇ ਜਵਾਈ ਸਮੇਤ 6 ਵਿਅਕਤੀਆਂ ਨੇ ਇਸ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੈ। ਹੁਣ ਤੱਕ ਪੰਜਾਬ ‘ਚੋਂ ਪੰਜਾਬ ਸਰਕਾਰ ਨੇ ਕੁੱਲ 9053 ਏਕੜ ਦਾ ਕਬਜ਼ਾ ਛੁਡਵਾ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਿਕਰਮ ਮਜੀਠੀਆ ਦੀ ਜ਼ਮਾਨਤ ‘ਤੇ ਹਾਈਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ

ਫੈਨ ਟਾਈਗਰ ਨੇ ਪੰਜਾਬੀ ਸੁਪਰਸਟਾਰ ਸੁਨੰਦਾ ਸ਼ਰਮਾ ਨਾਲ ਪਹਿਲਾ ਸੰਗੀਤ NFT ਲਾਂਚ ਕੀਤਾ