ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਖਾਤਾ ਖੋਲ੍ਹਿਆ, ਸੰਕੇਤ ਨੇ 55 ਕਿਲੋ ਭਾਰ ਵਰਗ ‘ਚ ਜਿੱਤਿਆ ਚਾਂਦੀ ਦਾ ਤਗਮਾ

ਬਰਮਿੰਘਮ, 30 ਜੁਲਾਈ 2022 – ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਮੈਡਲ ਖਾਤਾ ਖੁੱਲ੍ਹ ਗਿਆ ਹੈ। ਸੰਕੇਤ ਮਹਾਦੇਵ ਸਰਗਰ ਨੇ 55 ਕਿਲੋ ਭਾਰ ਵਰਗ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ। ਸੰਕੇਤ ਸਰਗਰ ਨੇ ਸਨੈਚ ਅਤੇ ਕਲੀਨ ਐਂਡ ਜਰਕ ਵਿੱਚ ਕੁੱਲ 248 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਉਸ ਨੇ ਪਹਿਲੇ ਦੌਰ ਯਾਨੀ ਕਿ ਸਨੈਚ ਵਿੱਚ ਸਭ ਤੋਂ ਵਧੀਆ 113 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤੋਂ ਬਾਅਦ ਉਸ ਨੇ ਦੂਜੇ ਰਾਊਂਡ ਯਾਨੀ ਕਲੀਨ ਐਂਡ ਜਰਕ ‘ਚ 135 ਕਿਲੋਗ੍ਰਾਮ ਭਾਰ ਚੁੱਕ ਕੇ ਤਮਗਾ ਜਿੱਤਿਆ।

ਮਹਾਰਾਸ਼ਟਰ ਦੇ ਸਾਂਗਲੀ ਦੇ ਰਹਿਣ ਵਾਲੇ ਸੰਕੇਤ ਨੂੰ ਵੇਟਲਿਫਟਿੰਗ ਨਾਲ ਡੂੰਘਾ ਲਗਾਅ ਹੈ। 21 ਸਾਲਾ ਸੰਕੇਤ ਸ਼ਿਵਾਜੀ ਯੂਨੀਵਰਸਿਟੀ, ਕੋਲਹਾਪੁਰ ਵਿੱਚ ਇਤਿਹਾਸ ਦਾ ਵਿਦਿਆਰਥੀ ਹੈ। ਉਹ ਖੇਲੋ ਇੰਡੀਆ ਯੂਥ ਗੇਮਜ਼ 2020 ਅਤੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2020 ਵਿੱਚ ਵੀ ਚੈਂਪੀਅਨ ਸੀ। ਸੰਕੇਤ ਦੇ ਕੋਲ 55 ਕਿਲੋ ਵਰਗ ਵਿੱਚ ਰਾਸ਼ਟਰੀ ਰਿਕਾਰਡ (ਕੁੱਲ 244 ਕਿਲੋਗ੍ਰਾਮ) ਵੀ ਹੈ।

ਸਾਂਕੇਤ ਦੀ 21 ਵਰ੍ਹਿਆਂ ਦੀ ਉਮਰ ਹੈ ਅਤੇ ਮਹਾਰਾਸ਼ਟਰ ਦੇ ਸਾਂਗਲੀ ਦਾ ਰਹਿਣ ਵਾਲਾ ਹੈ। ਕੁਝ ਸਾਲ ਪਹਿਲਾ ਉਹ ਪਾਨ ਵੇਚਦਾ ਸੀ ਅਤੇ ਅੱਜ ਉਹ ਆਪਣੀ ਮਿਹਨਤ ਨਾਲ ਰਾਸ਼ਟਰਮੰਡਲ ਖੇਡਾਂ ਦਾ ਮੈਡਲਿਸਟ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਡਾ: ਰਾਜ ਬਹਾਦਰ ਨੇ ਅਸਤੀਫ਼ੇ ਤੋਂ ਬਾਅਦ ਕਹੀ ਵੱਡੀ ਗੱਲ, ਵਿਰੋਧੀ ‘ਆਪ’ ਸਰਕਾਰ ਨੂੰ ਘੇਰ ਰਹੇ

ਸੋਚ, ਖੇਡ ਅਤੇ ਕਲਮ ਨੂੰ ਸਮਰਪਿਤ ਲਗਾਇਆ ਖੂਨਦਾਨ ਕੈਂਪ