ਚੰਡੀਗੜ੍ਹ, 5 ਅਗਸਤ 2022 – ਪੰਜਾਬ ਦੇ ਸਮੂਹ ਬੱਸ ਓਪਰੇਟਰਾਂ ਅਤੇ ਮਿੰਨੀ ਬੱਸ ਅਪਰੇਟਰਾਂ ਵਲੋਂ 9 ਅਗਸਤ ਨੂੰ ਇੱਕ ਦਿਨ ਲਈ ਸੂਬੇ ਭਰ ‘ਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਦੇ ਪ੍ਰੈੱਸ ਕਲੱਬ ‘ਚ ਪ੍ਰੈਸ ਕਾਨਫਰੰਸ ਕਰਦੇ ਹੋਏ ਬੱਸ ਓਪਰੇਟਰਾਂ ਅਤੇ ਮਿੰਨੀ ਬੱਸ ਓਪਰੇਟਰਾਂ ਵਲੋਂ ਇਹ ਵੀ ਐਲਾਨ ਕੀਤਾ ਗਿਆ ਹੈ।
ਚੰਡੀਗੜ੍ਹ ਦੇ ਪ੍ਰੈੱਸ ਕਲੱਬ ‘ਚ ਅੱਜ ਪੰਜਾਬ ਦੇ ਅੱਜ ਵੱਖ-ਵੱਖ ਕੋਨਿਆਂ ਤੋਂ ਬੱਸ ਓਪਰੇਟਰ ਅਤੇ ਮਿੰਨੀ ਬੱਸ ਓਪਰੇਟਰ ਪਹੁੰਚੇ ਹੋਏ ਸਨ। ਇੱਕ ਦਿਨ ਦਾ ਚੱਕਾ ਜਾਮ ਕਰਨ ਤੋਂ ਇਲਾਵਾ ਬੱਸ ਓਪਰੇਟਰਾਂ ਅਤੇ ਮਿੰਨੀ ਬੱਸ ਅਪਰੇਟਰਾਂ ਨੇ ਇਹ ਵੀ ਐਲਾਨ ਕੀਤਾ ਕੇ ਜੇ ਸਰਕਾਰ 9 ਅਗਸਤ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਨਹੀਂ ਕਰਦੀ ਤਾਂ 14 ਅਗਸਤ ਤੱਕ ਬੱਸਾਂ ‘ਤੇ ਕਾਲੇ ਝੰਡੇ ਲਗਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਆਗੂਆਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਫ਼ਿਰ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਇਸ ਦਿਨ ਆਪਣੇ ਰੁਜ਼ਗਾਰ ਯਾਨੀ ਕਿ ਇਕ ਬੱਸ ਨੂੰ ਅਗਨ ਭੇਟ ਕਰਨਗੇ। ਜੇ ਸਰਕਾਰ ਫਿਰ ਵੀ ਨਹੀਂ ਸਸੁਣਦੀ ਤਾਂ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।