ਕੋਰੋਨਾ ਤੋਂ ਬਾਅਦ 16 ਅਗਸਤ ਤੋਂ 8 ਟਰੇਨਾਂ ਹੋਣਗੀਆਂ ਮੁੜ ਪਟੜੀ ‘ਤੇ: ਪੰਜਾਬ ਦੇ ਇਹਨਾਂ ਰੂਟਾਂ ‘ਤੇ ਚੱਲਣਗੀਆਂ

ਅੰਮ੍ਰਿਤਸਰ, 7 ਅਗਸਤ 2022 – ਪੰਜਾਬ ਦੇ ਸ਼ਹਿਰਾਂ ਵਿਚਾਲੇ ਸਫਰ ਕਰਨ ਵਾਲੇ ਯਾਤਰੀਆਂ ਲਈ ਉੱਤਰੀ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਉੱਤਰੀ ਰੇਲਵੇ ਨੇ ਕੁਝ ਟਰੇਨਾਂ ਨੂੰ ਦੁਬਾਰਾ ਚਲਾਉਣ ਦਾ ਫੈਸਲਾ ਕੀਤਾ ਹੈ ਜੋ ਕਿ ਕੋਰੋਨਾ ਦੇ ਦੌਰ ਕਾਰਨ ਪਿਛਲੇ ਢਾਈ ਸਾਲਾਂ ਤੋਂ ਬੰਦ ਹਨ। ਇਹ ਲੋਕਲ ਟਰੇਨਾਂ ਹਰ ਰੋਜ਼ ਸ਼ਹਿਰਾਂ ਵਿਚਾਲੇ ਸਫਰ ਕਰਨ ਵਾਲੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦਿਆਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ 16 ਅਗਸਤ ਤੋਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।

ਉੱਤਰੀ ਰੇਲਵੇ ਵੱਲੋਂ 16 ਅਗਸਤ ਤੋਂ 8 ਮੇਲ-ਐਕਸਪ੍ਰੈਸ ਟਰੇਨਾਂ ਨੂੰ ਬਹਾਲ ਕੀਤਾ ਜਾ ਰਿਹਾ ਹੈ। ਇਨ੍ਹਾਂ ਟਰੇਨਾਂ ਨੂੰ ਕਰੀਬ ਢਾਈ ਸਾਲ ਪਹਿਲਾਂ ਕੋਰੋਨਾ ਦੇ ਸਮੇਂ ਰੋਕਿਆ ਗਿਆ ਸੀ। ਕੋਰੋਨਾ ਖਤਮ ਹੁੰਦੇ ਹੀ ਭਾਰਤੀ ਰੇਲਵੇ ਨੇ ਟਰੇਨਾਂ ਨੂੰ ਪਟੜੀ ‘ਤੇ ਮੁੜ ਉਤਾਰਨਾ ਸ਼ੁਰੂ ਕਰ ਦਿੱਤਾ ਹੈ। ਉੱਤਰੀ ਰੇਲਵੇ ਵੱਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਇਨ੍ਹਾਂ ਸਾਰੀਆਂ ਟਰੇਨਾਂ ਨੂੰ ਬਿਆਸ-ਤਰਨਤਾਰਨ ਰੂਟ ਅਤੇ ਅੰਮ੍ਰਿਤਸਰ-ਅਟਾਰੀ ਰੂਟ ‘ਤੇ ਬਹਾਲ ਕਰ ਦਿੱਤਾ ਗਿਆ ਹੈ।

ਇਨ੍ਹਾਂ 8 ਮੁੜ-ਸ਼ੁਰੂ ਕੀਤੀਆਂ ਟਰੇਨਾਂ ਵਿੱਚ ਟਰੇਨ ਨੰਬਰ 04751 ਬਿਆਸ ਤੋਂ ਤਰਨਤਾਰਨ ਸਪੈਸ਼ਲ ਦੁਪਹਿਰ 1:15 ਵਜੇ, ਟਰੇਨ ਨੰਬਰ 04752 ਤਰਨਤਾਰਨ ਤੋਂ ਬਿਆਸ ਸਪੈਸ਼ਲ ਦੁਪਹਿਰ 3:05 ਵਜੇ, ਟਰੇਨ ਨੰਬਰ 04752 ਤਰਨਤਾਰਨ-ਬਿਆਸ ਸਪੈਸ਼ਲ, ਤਰਨਤਾਰਨ ਵਿਖੇ ਸ਼ਾਮ 4:50 ਵਜੇ ਰੇਲਗੱਡੀ ਨੰਬਰ 09753 ਬਿਆਸ-ਤਰਨਤਾਰਨ ਸਪੈਸ਼ਲ ਸਵੇਰੇ 6:35 ਵਜੇ, 06929 ਅੰਮ੍ਰਿਤਸਰ-ਅਟਾਰੀ ਸਵੇਰੇ 7:30 ਵਜੇ ਰਵਾਨਾ, 06930 ਅਟਾਰੀ-ਅੰਮ੍ਰਿਤਸਰ ਵਿਸ਼ੇਸ਼ ਸਵੇਰੇ 8:20 ਵਜੇ, ਅੰਮ੍ਰਿਤਸਰ ਤੋਂ ਅਟਾਰੀ: 8 ਵਜੇ ਸਵੇਰੇ 20 ਵਜੇ ਰਵਾਨਗੀ 06931, ਅਟਾਰੀ-ਅੰਮ੍ਰਿਤਸਰ ਸਪੈਸ਼ਲ 06932 ਸ਼ਾਮ 7:15 ਵਜੇ ਸ਼ਾਮਿਲ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

14-15 ਅਗਸਤ ਨੂੰ ਸਿੱਖ ਕੌਮ ਤਿਰੰਗੇ ਨੂੰ ਨਹੀਂ, ਨਿਸ਼ਾਨ ਸਾਹਿਬ ਨੂੰ ਝੁਲਾ ਕੇ ਸਲਾਮੀ ਦੇਵੇ – ਸਿਮਰਨਜੀਤ ਮਾਨ

ਬੋਰਵੈੱਲ ‘ਚ ਡਿੱਗੇ ਤਿੰਨ ਬੇਜ਼ੁਬਾਨ ਕਤੂਰਿਆਂ ਨੂੰ ਨਹੀਂ ਬਚਾ ਸਕੀ NDRF ਦੀ ਟੀਮ