ਹਰਿਆਣਾ ਦੇ ਸਾਬਕਾ MLA ਦੀ ਫਾਰਚੂਨਰ ਨੇ ਮੋਹਾਲੀ ‘ਚ ਐਕਟਿਵਾ ਸਵਾਰ ਔਰਤ ਨੂੰ ਮਾਰੀ ਟੱਕਰ

ਮੋਹਾਲੀ, 7 ਅਗਸਤ 2022 – ਮੋਹਾਲੀ ‘ਚ ਹਰਿਆਣਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਨੇਤਾ ਨਰੇਸ਼ ਯਾਦਵ ਦੀ ਤੇਜ਼ ਰਫਤਾਰ ਫਾਰਚੂਨਰ ਨੇ ਐਕਟਿਵਾ ਸਵਾਰ ਔਰਤ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਭਾਗੋਮਾਜਰਾ ਨੇੜੇ ਵਾਪਰਿਆ, ਜਿਸ ਵਿੱਚ ਕਾਰ ਦੇ ਟਾਇਰ ਦਾ ਇੱਕ ਪਾਸਾ ਫਟ ਗਿਆ। ਔਰਤ ਨੂੰ ਜ਼ਖਮੀ ਹਾਲਤ ‘ਚ ਛੱਡ ਕੇ ਫਾਰਚੂਨਰ ਚਾਲਕ ਫਟੇ ਹੋਏ ਟਾਇਰ ਨਾਲ ਹੀ ਕਾਰ ਭਜਾ ਕੇ ਲੈ ਗਿਆ।

ਪੁਲੀਸ ਨੇ ਗੱਡੀ ਦਾ ਪਿੱਛਾ ਕੀਤਾ ਅਤੇ ਗੱਡੀ ਨੂੰ ਲਾਂਡਰਾ ਨੇੜੇ ਰੋਕ ਲਿਆ ਗਿਆ। ਕਾਰ ਵਿੱਚ ਸਾਬਕਾ ਵਿਧਾਇਕ ਨਰੇਸ਼ ਯਾਦਵ, ਉਨ੍ਹਾਂ ਦਾ ਗੰਨਮੈਨ ਅਤੇ ਡਰਾਈਵਰ ਸਵਾਰ ਸਨ। ਤਿੰਨੋਂ ਨਸ਼ੇ ਵਿਚ ਸਨ। ਇਸ ਦੌਰਾਨ ਨਰੇਸ਼ ਯਾਦਵ ਦੇ ਸੁਰੱਖਿਆ ਕਰਮਚਾਰੀ ਹਥਿਆਰ ਛੱਡ ਕੇ ਭੱਜ ਗਏ। ਗੰਭੀਰ ਜ਼ਖਮੀ ਔਰਤ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਸਾਬਕਾ ਵਿਧਾਇਕ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਨਸ਼ੇ ਵਿੱਚ ਨਜ਼ਰ ਆ ਰਿਹਾ ਹੈ। ਉਹ ਇੱਕ ਸਮਾਗਮ ਲਈ ਲੇਟ ਹੋਣ ਦੀ ਗੱਲ ਕਰ ਰਿਹਾ ਸੀ।

ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਨਰੇਸ਼ ਯਾਦਵ ਦੇ ਬੱਚੇ ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਵਿੱਚ ਪੜ੍ਹਦੇ ਹਨ। ਉਹ ਉਸ ਨੂੰ ਮਿਲਣ ਜਾ ਰਿਹਾ ਸੀ। ਇਸੇ ਦੌਰਾਨ ਲਾਂਡਰਾ ਰੋਡ ‘ਤੇ ਉਨ੍ਹਾਂ ਦੀ ਕਾਰ ਨੇ ਸਕੂਟੀ ਸਵਾਰ ਔਰਤ ਨੂੰ ਟੱਕਰ ਮਾਰ ਦਿੱਤੀ। ਸਕੂਟੀ ਚਲਾ ਰਹੀ ਔਰਤ ਸੜਕ ‘ਤੇ ਡਿੱਗ ਗਈ ਅਤੇ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਮੁਹਾਲੀ ਦੇ ਫੇਜ਼-6 ਸਥਿਤ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

ਔਰਤ ਦੀ ਹਾਲਤ ਖਤਰੇ ਤੋਂ ਬਾਹਰ ਹੈ। ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਇਸ ਲਈ ਇਸ ਮਾਮਲੇ ਵਿੱਚ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ISRO ਨੇ ਸ਼੍ਰੀਹਰੀਕੋਟਾ ਤੋਂ ਆਪਣਾ ਨਵਾਂ SSLV-D1 ਰਾਕੇਟ ਕੀਤਾ ਲਾਂਚ

ਮੂਸੇਵਾਲਾ ਦੇ ਕਰੀਬੀ ਦੋਸਤ ਦੀ ਰੇਕੀ ਫਰਜ਼ੀ ਨਿਕਲੀ: CCTV ‘ਚ ਕੈਦ ਹੋਇਆ ਨੌਜਵਾਨ ਸਫ਼ਾਈ ਕਰਮਚਾਰੀ ਸੀ