ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਨਾਲ ਅਮਨਜੋਤ ਰਾਮੂੰਵਾਲੀਆ ਵੱਲੋਂ ਮੁਲਾਕਾਤ

ਚੰਡੀਗੜ੍ਹ, 7 ਅਗਸਤ 2022 – ਭਾਜਪਾ ਦੀ ਬੁਲਾਰਾ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਵੱਲੋਂ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸਤੀਸ਼ ਮਹਾਨਾ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਯੂ.ਪੀ. ਦੇ ਸਿੱਖਾਂ ਦੇ ਮਸਲਿਆਂ ਤੇ ਗੱਲਬਾਤ ਹੋਈ ਅਤੇ ਸਤੀਸ਼ ਮਹਾਨਾ ਨੇ ਉੱਤਰ ਪ੍ਰਦੇਸ਼ ਦੇ ਵਿਕਾਸ ਵਿੱਚ ਪੰਜਾਬੀਆਂ ਵੱਲੋਂ ਪਾਏ ਯੋਗਦਾਨ ਦੀ ਭਰਪੂਰ ਪ੍ਰਸੰਸਾ ਕੀਤੀ।

ਬੀਬੀ ਰਾਮੂਵਾਲੀਆ ਨੇ 1984 ਦੇ ਯੂ.ਪੀ. ਸਿੱਖ ਕਤਲੇਆਮ ਦੇ ਦੋਸ਼ੀਆਂ ਤੇ ਸਖਤ ਕਾਰਵਾਈ ਕਰਨ ਲਈ ਸਪੀਕਰ ਸਤੀਸ਼ ਮਹਾਨਾ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਉਠਾਏ ਕਦਮਾਂ ਦੀ ਸ਼ਲਾਘਾ ਕੀਤੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਚਲਾਈ ਗਈ ਮੁਹਿੰਮ ਲਈ ਤਹਿ ਦਿਲੋਂ ਧੰਨਵਾਦ ਕੀਤਾ ।

ਇਸ ਮੁਲਾਕਾਤ ਦੌਰਾਨ ਸਪੀਕਰ ਸਾਹਿਬ ਨੇ ਆਪਣਾ ਸਿਆਸੀ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਹ ਪਿਛਲੇ 40 ਸਾਲ ਤੋਂ ਲਗਾਤਾਰ ਇਕ ਹੀ ਹਲਕੇ ਤੋਂ ਜਿੱਤ ਦਰਜ ਕਰ ਰਹੇ ਹਨ, ਜਿਸ ਤੋਂ ਬੀਬੀ ਬਹੁਤ ਪ੍ਰਭਾਵਿਤ ਹੋਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ਆਯੁਸ਼ਮਾਨ ਯੋਜਨਾ ਦੇ ਨਾਮ ‘ਤੇ ਹੋ ਰਹੀ ਧੋਖਾਧੜੀ: ਹਸਪਤਾਲਾਂ ਦੇ 26 ਫੀਸਦੀ ਕਲੇਮ ਫਰਜ਼ੀ ਨਿਕਲੇ

ਅੰਮ੍ਰਿਤਸਰ ਦੇ ਹਸਪਤਾਲ ‘ਚੋਂ ਨਸ਼ਾ ਤਸਕਰ ਫਰਾਰ, ਤਿੰਨ ASI ‘ਤੇ FIR ਦਰਜ