ਫਿਰੋਜ਼ਪੁਰ, 11 ਅਗਸਤ 2022 – ਰੱਖੜੀ ਬੰਧਨ ਕਾਰਨ ਆਪਣੇ ਮੋਟਰਸਾਈਕਲ ‘ਤੇ ਜਾ ਰਹੇ ਭਰਾ-ਭੈਣ ਨੂੰ ਇਕ ਤੇਜ਼ ਰਫਤਾਰ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਬੱਸ ਹੇਠਾਂ ਆ ਕੇ ਭਰਾ ਦੀ ਮੌਤ ਹੋ ਗਈ। ਜਦਕਿ ਭੈਣ ਵਾਲ-ਵਾਲ ਬਚ ਗਈ। ਦੋਵੇ ਭੈਣ-ਭਾਈ ਆਪਣੀ ਮਾਸੀ ਦੇ ਮੁੰਡੇ ਨੂੰ ਰੱਖੜੀ ਬੰਨ੍ਹਣ ਜਾ ਰਹੇ ਸਨ। ਭੈਣ ਦੇ ਬਿਆਨਾਂ ’ਤੇ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ ਬੱਸ ਆਪਣੇ ਕਬਜ਼ੇ ‘ਚ ਲੈ ਲਈ ਹੈ।
ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸ਼ੁਸ਼ਕ ਦੀ ਵਸਨੀਕ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਜਸਵਿੰਦਰ ਸਿੰਘ ਦੀ 4 ਸਾਲ ਪਹਿਲਾਂ ਅਚਾਨਕ ਮੌਤ ਹੋ ਗਈ ਸੀ। ਉਸ ਨੇ ਪਣੇ ਪੁੱਤਰ ਕੁਲਦੀਪ ਸਿੰਘ ਅਤੇ ਬੇਟੀ ਸੁਖਜੀਤ ਕੌਰ ਦਾ ਪਾਲਣ-ਪੋਸ਼ਣ ਕੀਤਾ। ਬੁੱਧਵਾਰ ਸਵੇਰੇ 8 ਵਜੇ ਉਸ ਦਾ ਲੜਕਾ ਕੁਲਦੀਪ ਸਿੰਘ (21) ਅਤੇ ਬੇਟੀ ਸੁਖਜੀਤ ਕੌਰ ਮੋਟਰਸਾਈਕਲ ‘ਤੇ ਮੋਗਾ ਦੇ ਪਿੰਡ ਮਹਿਣਾ ਨੂੰ ਜਾ ਰਹੇ ਸਨ। ਕਿਉਂਕਿ ਉਸ ਦੀ ਬੇਟੀ ਨੇ ਆਪਣੀ ਮਾਸੀ ਰੀਤੂ ਰਾਣੀ ਦੇ ਬੇਟੇ ਅਵਿਨਾਸ਼ ਨੂੰ ਰੱਖੜੀ ਬੰਨ੍ਹਣੀ ਸੀ। ਇਸ ਲਈ ਦੋਵੇਂ ਭੈਣ-ਭਰਾ ਮੋਟਰਸਾਈਕਲ ‘ਤੇ ਮੇਹਣਾ ਜਾ ਰਹੇ ਸਨ। ਜਿਵੇਂ ਹੀ ਮੋਟਰਸਾਈਕਲ ਮੋਗਾ-ਲੁਧਿਆਣਾ ਰੋਡ ‘ਤੇ ਦੱਤ ਰੋਡ ਨੇੜੇ ਪਹੁੰਚਿਆ। ਇਸ ਦੌਰਾਨ ਤੇਜ਼ ਰਫਤਾਰ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ‘ਚ ਉਸ ਦੀ ਮੌਤ ਹੋ ਗਈ। ਉਹ ਅਤੇ ਉਸਦਾ ਲੜਕਾ ਕੁਲਦੀਪ ਸਿੰਘ ਦੋਵੇਂ ਮਨਰੇਗਾ ਤਹਿਤ ਕੰਮ ਕਰਕੇ ਘਰ ਚਲਾ ਰਹੇ ਸਨ।
ਪਰ ਪੁੱਤਰ ਦੀ ਮੌਤ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਗਈ ਹੈ। ਹਾਦਸੇ ਲਈ ਜ਼ਿੰਮੇਵਾਰ ਬੱਸ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸੁਖਜੀਤ ਕੌਰ ਦਾ ਕਹਿਣਾ ਹੈ ਕਿ ਜਿਵੇਂ ਹੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਤਾਂ ਉਹ ਅਤੇ ਉਸ ਦਾ ਭਰਾ ਮੋਟਰਸਾਈਕਲ ਸਮੇਤ ਹੇਠਾਂ ਡਿੱਗ ਪਏ। ਉਹ ਕੱਚੀ ਥਾਂ ‘ਤੇ ਡਿੱਗ ਪਈ, ਜਦਕਿ ਉਸ ਦਾ ਭਰਾ ਸੜਕ ‘ਤੇ ਡਿੱਗ ਪਿਆ ਅਤੇ ਬੱਸ ਦਾ ਟਾਇਰ ਉਸ ਦੇ ਸਰੀਰ ਦੇ ਉੱਪਰ ਆ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮਾਮਲੇ ਦੀ ਸੂਚਨਾ ਪੁਲਸ ਨੂੰ ਦੇਣ ‘ਤੇ ਉਸ ਦੇ ਬਿਆਨਾਂ ‘ਤੇ ਪੁਲਸ ਨੇ ਬੱਸ ਚਾਲਕ ਸੁਖਪਾਲ ਸਿੰਘ ਵਾਸੀ ਜਿਓਂਵਾਲਾ ਦੇ ਖਿਲਾਫ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਦਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।