ਖੰਨਾ ‘ਚ ਸੱਤ ਮਹੀਨਿਆਂ ਦਾ ਭਰੂਣ ਬਰਾਮਦ, ਕੁੱਤਾ ਮੂੰਹ ‘ਚ ਭਰੂਣ ਲੈ ਕੇ ਘੁੰਮ ਰਿਹਾ ਸੀ

ਖੰਨਾ, 13 ਅਗਸਤ 2022 – ਖੰਨਾ ‘ਚ ਇੱਕ ਸੱਤ ਮਹੀਨਿਆਂ ਦਾ ਭਰੂਣ ਬਰਾਮਦ ਹੋਇਆ ਹੈ। ਇਹ ਭਰੂਣ ਲੜਕੇ ਦਾ ਸੀ ਅਤੇ ਇਸ ਭਰੂਣ ਨੂੰ ਕੁੱਤਾ ਚੁੱਕ ਕੇ ਸੜਕ ‘ਤੇ ਫਿਰ ਰਿਹਾ ਸੀ। ਜਿਸਨੇ ਇਹ ਭਰੂਣ ਅਮਲੋਹ ਰੋਡ ਉਪਰ ਸੁੱਟ ਦਿੱਤਾ ਤਾਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ। ਜਿਸ ਮਗਰੋਂ ਲੋਕ ਇਕੱਠੇ ਹੋਏ ਅਤੇ ਪੁਲਿਸ ਬੁਲਾਈ ਗਈ। ਪੁਲਿਸ ਨੇ ਸਰਕਾਰੀ ਹਸਪਤਾਲ ਚੋਂ ਡਾਕਟਰਾਂ ਦੀ ਟੀਮ ਬੁਲਾ ਕੇ ਭਰੂਣ ਨੂੰ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾਇਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੁੱਤੇ ਦੁਆਰਾ ਭਰੂਣ ਚੁੱਕ ਕੇ ਲਿਆਉਣ ਦੀ ਇਹ ਘਟਨਾ ਸੀਸੀਟੀਵੀ ‘ਚ ਵੀ ਕੈਦ ਹੋ ਗਈ ਹੈ।

ਆਲੇ ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਅਮਲੋਹ ਰੋਡ ਉਪਰ ਜਦੋਂ ਲੋਕ ਆਪਣੇ ਕੰਮਕਾਰ ਚ ਰੁੱਝੇ ਹੋਏ ਸੀ ਤਾਂ ਇਸ ਦੌਰਾਨ ਇੱਕ ਕੁੱਤੇ ਨੇ ਕੋਈ ਚੀਜ ਸੁੱਟੀ ਤਾਂ ਰੇਹੜੀ ਵਾਲੇ ਨੇ ਜਾ ਕੇ ਦੇਖਿਆ ਤਾਂ ਇਹ ਭਰੂਣ ਸੀ। ਇਸ ਮਗਰੋਂ ਪੁਲਸ ਬੁਲਾਈ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਇਸ ਘਟਨਾ ਉਪਰ ਰੋਸ ਜਾਹਰ ਕਰਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ।

ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਇੱਕ ਕੁੱਤਾ ਅਮਲੋਹ ਪਾਸਿਉਂ ਭਰੂਣ ਚੁੱਕ ਕੇ ਲਿਆ ਰਿਹਾ ਸੀ ਤਾਂ ਸੀਸੀਟੀਵੀ ਕੈਮਰੇ ਚ ਦੇਖਿਆ ਗਿਆ। ਪੁਲਸ ਨੇ ਸੰਜੀਵ ਕੁਮਾਰ ਦੇ ਬਿਆਨਾਂ ਉਪਰ ਅਣਪਛਾਤੀ ਔਰਤ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਔਰਤ ਦੀ ਭਾਲ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫ਼ਰੀਦਕੋਟ ਜੇਲ੍ਹ ‘ਚੋਂ 32 ਮੋਬਾਇਲ ਫੋਨ ਬਰਾਮਦ

ਚੰਡੀਗੜ੍ਹ ‘ਚ 7500 ਵਿਦਿਆਰਥੀਆਂ ਨੇ ਮਿਲ ਕੇ ਬਣਾਇਆ ਮਨੁੱਖੀ ਝੰਡਾ, ਰਿਕਾਰਡ ਗਿੰਨੀਜ਼ ਬੁੱਕ ‘ਚ ਹੋਏਗਾ ਦਰਜ