ਚੰਡੀਗੜ੍ਹ ‘ਚ 7500 ਵਿਦਿਆਰਥੀਆਂ ਨੇ ਮਿਲ ਕੇ ਬਣਾਇਆ ਮਨੁੱਖੀ ਝੰਡਾ, ਰਿਕਾਰਡ ਗਿੰਨੀਜ਼ ਬੁੱਕ ‘ਚ ਹੋਏਗਾ ਦਰਜ

ਚੰਡੀਗੜ੍ਹ, 13 ਅਗਸਤ 2022 – ਸਿਟੀ ਬਿਊਟੀਫੁੱਲ ਚੰਡੀਗੜ੍ਹ ਦਾ ਅੱਜ ਇਕ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ, ਜੋ ਸ਼ਾਇਦ ਚੰਡੀਗੜ੍ਹ ਦੇ ਲੋਕਾਂ ਨੇ ਅੱਜ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਇਸ ਦੇ ਨਾਲ ਹੀ ਇਹ ਵਿਸ਼ਵ ਰਿਕਾਰਡ ਵੀ ਬਣ ਗਿਆ ਹੈ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਚੰਡੀਗੜ੍ਹ ਦੇ ਸੈਕਟਰ 16 ਦੇ ਸਟੇਡੀਅਮ ਵਿਚ ਕਰੀਬ 7500 ਵਿਦਿਆਰਥੀਆਂ ਨੇ ਮਨੁੱਖੀ ਝੰਡਾ ਬਣਾਇਆ ਹੈ। ਇਸ ਰਿਕਾਰਡ ਨੂੰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

ਸ਼ਹਿਰ ਦੇ ਸੈਕਟਰ-16 ਕ੍ਰਿਕਟ ਸਟੇਡੀਅਮ ਵਿੱਚ ਸ਼ਨੀਵਾਰ ਸਵੇਰੇ 10.30 ਵਜੇ ਸ਼ਹਿਰ ਵਾਸੀਆਂ ਨੇ ਇੱਕਜੁੱਟ ਹੋ ਕੇ ਮਨੁੱਖੀ ਰਾਸ਼ਟਰੀ ਝੰਡਾ ਤਿਰੰਗਾ ਬਣਾਇਆ। ਇਸ ਦੇ ਲਈ 7500 ਲੋਕਾਂ ਨੂੰ ਤਿਰੰਗੇ ਦੇ ਰੂਪ ‘ਚ ਇਕੱਠੇ ਦੇਖਿਆ ਗਿਆ। ਸਵੇਰੇ ਸਾਢੇ 10 ਵਜੇ ਦੇ ਕਰੀਬ ਲੋਕ ਹਿਊਮਨ ਫਲੈਗ ਬਣਾਉਣ ਲਈ ਇਕੱਠੇ ਹੋਏ। ਇਸ ਸਮਾਗਮ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਭਾਗ ਲਿਆ। ਹਵਾ ਵਿੱਚ ਉੱਡਦੇ ਤਿਰੰਗੇ ਵਾਂਗ ਇਸ ਨੂੰ ਸ਼ੇਪ ਦਿੱਤੀ ਗਈ ਸੀ। ਇਹ ਆਪਣੇ ਆਪ ਵਿੱਚ ਇੱਕ ਖਾਸ ਪਲ ਸੀ।

ਇਸ ਦੌਰਾਨ ਪੂਰਾ ਕ੍ਰਿਕਟ ਸਟੇਡੀਅਮ ਚੌਕਿਆਂ-ਛੱਕਿਆਂ ਦੇ ਸ਼ੋਰ ਨਾਲ ਨਹੀਂ, ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਗੂੰਜ ਰਿਹਾ ਸੀ।

ਇਸ ਸਮਾਗਮ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਵੀ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਇਹ ਸਮਾਗਮ ਯੂਟੀ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਮਾਗਮ ਦੀਆਂ ਤਿਆਰੀਆਂ ਕਰੀਬ ਡੇਢ ਮਹੀਨੇ ਤੋਂ ਚੱਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਵੀ ਮੌਜੂਦ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2017 ਵਿੱਚ ਦੁਬਈ ਵਿੱਚ 4130 ਲੋਕਾਂ ਨੇ ਅਜਿਹਾ ਰਿਕਾਰਡ ਬਣਾਇਆ ਸੀ। 28 ਨਵੰਬਰ 2017 ਨੂੰ, ਇਹ ਰਿਕਾਰਡ GEMS ਐਜੂਕੇਸ਼ਨ (UE) ਦੇ ਲੋਕਾਂ ਨੇ ਅਬੂ ਧਾਬੀ ਵਿੱਚ ਲਹਿਰਾਉਂਦਾ ਮਨੁੱਖੀ ਝੰਡਾ ਬਣਾ ਕੇ ਬਣਾਇਆ ਸੀ।

ਇਹ ਪ੍ਰੋਗਰਾਮ ਲੋਕਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਕਰਵਾਇਆ ਗਿਆ ਸੀ। ਇਹ ਸਭ ਤੋਂ ਵੱਡੀ ਜਨਤਕ ਭਾਗੀਦਾਰੀ ਦਾ ਪ੍ਰਤੀਕ ਵੀ ਸਾਬਤ ਹੋਇਆ। ਸਾਰੇ ਪ੍ਰਤੀਯੋਗੀਆਂ ਨੇ ਇਸ ਤਰ੍ਹਾਂ ਕੰਮ ਕੀਤਾ ਕਿ ਅਜਿਹਾ ਪ੍ਰਤੀਤ ਹੁੰਦਾ ਸੀ ਕਿ ਤਿਰੰਗਾ ਹਵਾ ਵਿੱਚ ਉੱਡ ਰਿਹਾ ਸੀ। 75ਵੇਂ ਆਜ਼ਾਦੀ ਦਿਹਾੜੇ ਮੌਕੇ ਲੋਕਾਂ ਨੂੰ ਇਕਜੁੱਟ ਕਰਨ ਲਈ ਹੀ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਕਰਵਾਇਆ ਜਾ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਖੰਨਾ ‘ਚ ਸੱਤ ਮਹੀਨਿਆਂ ਦਾ ਭਰੂਣ ਬਰਾਮਦ, ਕੁੱਤਾ ਮੂੰਹ ‘ਚ ਭਰੂਣ ਲੈ ਕੇ ਘੁੰਮ ਰਿਹਾ ਸੀ

ਕਾਰ-ਕੈਂਟਰ ‘ਚ ਹੋਏ ਹਾਦਸੇ ‘ਚ ਬੱਚੇ ਤੇ ਔਰਤ ਸਮੇਤ 3 ਦੀ ਹੋਈ ਦਰਦਨਾਕ ਮੌਤ