ਕਾਰ-ਕੈਂਟਰ ‘ਚ ਹੋਏ ਹਾਦਸੇ ‘ਚ ਬੱਚੇ ਤੇ ਔਰਤ ਸਮੇਤ 3 ਦੀ ਹੋਈ ਦਰਦਨਾਕ ਮੌਤ

ਗੜ੍ਹਸ਼ੰਕਰ (ਹੁਸ਼ਿਆਰਪੁਰ)। ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ ‘ਤੇ ਪੈਂਦੇ ਪਿੰਡ ਸਟੈਨੌਰ ਦੇ ਬੱਸ ਸਟੈਂਡ ‘ਤੇ ਕਾਰ ਅਤੇ ਕੈਂਟਰ ਦੀ ਟੱਕਰ ‘ਚ ਇਕ ਸਾਲ ਦੀ ਬੱਚੀ ਅਤੇ ਚਾਲੀ ਸਾਲਾ ਔਰਤ ਸਮੇਤ ਤਿੰਨ ਦੀ ਮੌਤ ਹੋ ਗਈ ਹੈ, ਜਦਕਿ ਚਾਰ ਜਾਣੇ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ‘ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਐੱਚਓ ਗੜ੍ਹਸ਼ੰਕਰ ਅਤੇ ਡੀਐੱਸਪੀ ਗੜ੍ਹਸ਼ੰਕਰ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਲੋਕਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਹੁਸ਼ਿਆਰਪੁਰ ਵੱਲੋਂ ਆ ਰਹੀ ਕੈਂਟਰ ਕਾਰ ਨੇ ਗੜ੍ਹਸ਼ੰਕਰ ਵੱਲੋਂ ਆ ਰਹੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਦੇ ਅੰਦਰ ਬੈਠੇ ਲੋਕਾਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਰਹਿੰਦੇ ਲੋਕਾਂ ਅਤੇ ਰਾਹਗੀਰਾਂ- ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਲੈ ਗਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ‘ਚ 7500 ਵਿਦਿਆਰਥੀਆਂ ਨੇ ਮਿਲ ਕੇ ਬਣਾਇਆ ਮਨੁੱਖੀ ਝੰਡਾ, ਰਿਕਾਰਡ ਗਿੰਨੀਜ਼ ਬੁੱਕ ‘ਚ ਹੋਏਗਾ ਦਰਜ

CM ਮਾਨ ਦੀ ਪਤਨੀ ਅਤੇ ਭੈਣ ਨੇ ਧੂਰੀ ‘ਚ ਕੀਤੀ ਤਿਰੰਗਾ ਰੈਲੀ