Sidhu Moosewala Murder ਦਾ ਚਸ਼ਮਦੀਦ ਗਵਾਹ ਆਇਆ ਸਾਹਮਣੇ, ਦੱਸਿਆ ਕਿਵੇਂ ਹੋਇਆ ਕਤਲ ?

-ਦੋਸਤਾਂ ਨੇ 22 ਮਿੰਟ ਤੱਕ ਨਹੀਂ ਖੋਲ੍ਹਿਆ ਥਾਰ ਦਾ ਲਾਕ

  • ਜੇਕਰ ਪੁਲੀਸ ਨੇ ਤੁਰੰਤ ਨਾਕਾਬੰਦੀ ਕਰ ਦਿੱਤੀ ਹੁੰਦੀ ਤਾਂ ਕਾਤਲ ਫੜੇ ਜਾ ਸਕਦੇ ਸਨ

ਮਾਨਸਾ, 17 ਅਗਸਤ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਚਸ਼ਮਦੀਦ ਗਵਾਹ ਸਾਹਮਣੇ ਆਇਆ ਹੈ। ਉਹ ਖੁਦ ਨੂੰ ਸਾਬਕਾ ਫੌਜੀ ਹੋਣ ਦਾ ਦਾਅਵਾ ਕਰ ਰਰਿਹਾ ਹੈ। ਇਸ ਮੌਕੇ ਦੇ ਚਸ਼ਮਦੀਦ ਗਵਾਹ ਨੇ ਥਾਰ ‘ਚ ਬੈਠੇ ਮੂਸੇਵਾਲਾ ਦੇ ਦੋਸਤਾਂ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸ ਗਵਾਹ ਦੇ ਸਾਹਮਣੇ ਆਉਣ ਤੋਂ ਬਾਅਦ ਕਾਤਲ ਸ਼ੂਟਰਾਂ ਨੂੰ ਫੜਨ ‘ਚ ਪੁਲਿਸ ਦੀ ਲਾਪ੍ਰਵਾਹੀ ਵੀ ਸਾਹਮਣੇ ਆਈ ਹੈ। ਇਸ ਸਬੰਧੀ ਇਕ ਚਸ਼ਮਦੀਦ ਦੀ ਵੀਡੀਓ ਵੀ ਸਾਹਮਣੇ ਆਈ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਅਤੇ ਮੂਸੇਵਾਲਾ ਦੇ ਦੋਸਤਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ।

ਗਵਾਹ ਨੇ ਪੁਲਿਸ ‘ਤੇ ਦੋਸ਼ ਲਾਉਂਦਿਆਂ ਕਿਹਾ ਕਤਲ ਤੋਂ ਬਾਅਦ ਪਹੁੰਚੇ ਪੁਲਿਸ ਮੁਲਾਜ਼ਮਾਂ ਨੂੰ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਹੁਣੇ ਹੀ ਭੱਜ ਗਏ ਹਨ। ਬੋਲੈਰੋ ‘ਚ ਸਵਾਰ 4 ਲੋਕ ਹਰਿਆਣਾ ਵੱਲ ਭੱਜੇ ਜਦਕਿ 2 ਪੰਜਾਬ ‘ਚ ਫਰਾਰ ਹੋ ਗਏ। ਜੇਕਰ ਪੁਲਿਸ ਨੇ ਉਸ ਸਮੇਂ ਨਾਕਾ ਲਗਾਇਆ ਹੁੰਦਾ ਤਾਂ ਉਹ ਫੜੇ ਜਾਣੇ ਸੀ।

ਇਸ ਦੇ ਨਾਲ ਹੀ ਗਵਾਹ ਸਿੱਧੂ ਵੱਲੋਂ ਲਾਕ ਕਾਰ ‘ਚੋਂ ਸਿੱਧੂ ਨੇ ਗੋਲੀ ਕਿਵੇਂ ਚਲਾਈ ਬਾਰੇ ਵੀ ਹੋ ਸਵਾਲਾਂ ਬਾਰੇ ਦੱਸਿਆ ਕੇ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਨੇ ਵੀ 2 ਗੋਲੀਆਂ ਚਲਾਈਆਂ। ਮੈਨੂੰ ਨਹੀਂ ਪਤਾ ਕਿ ਲਾਕ ਕਾਰ ਤੋਂ ਫਾਇਰ ਕਿਵੇਂ ਹੋਏ, ਥਾਰ ਦੇ ਸ਼ੀਸ਼ੇ ਵੀ ਬੰਦ ਸਨ।

ਸਾਬਕਾ ਫੌਜੀ ਨੇ ਦੱਸਿਆ ਕਿ 20-22 ਮਿੰਟ ਤੱਕ ਅੰਦਰ ਬੈਠੇ ਮੂਸੇਵਾਲਾ ਦੇ ਦੋਸਤਾਂ ਨੇ ਕਾਰ ਦਾ ਲਾਕ ਵੀ ਨਹੀਂ ਖੋਲ੍ਹਿਆ। ਮੂਸੇਵਾਲਾ ਕੋਲ ਬੈਠਾ ਨੌਜਵਾਨ ਅੰਦਰ ਹੀ ਰਹਿ ਗਿਆ। ਪਿੰਡ ਦੇ ਮੁੰਡਿਆਂ ਨੇ ਥਾਰ ਦਾ ਸ਼ੀਸ਼ਾ ਤੋੜ ਕੇ ਸਿੱਧੂ ਨੂੰ ਬਾਹਰ ਕੱਢਿਆ। ਫਿਰ ਉਹ ਲਾਕ ਖੋਲ੍ਹ ਕੇ ਬਾਹਰ ਆ ਗਿਆ।

ਸਾਬਕਾ ਫੌਜੀ ਨੇ ਸਿੱਧੂ ਦੇ ਦੋਸਤ ‘ਤੇ ਸਵਾਲ ਚੁੱਕਦੇ ਕਿਹਾ ਸਾਹਮਣੇ ਬੈਠੇ ਦੋਸਤ ਦੀ ਲੱਤ ‘ਚ ਗੋਲੀ ਕਿਵੇਂ ਲੱਗੀ ? ਜਦੋਂ ਸਿੱਧੂ ਮੂਸੇਵਾਲਾ ਦੇ ਬਰਾਬਰ ਦੀ ਸੀਟ ‘ਤੇ ਬੈਠਾ ਸੀ ਤਾਂ ਲੱਤ ‘ਚ ਗੋਲੀ ਕਿਵੇਂ ਲੱਗੀ ? ਪਿੰਡ ਦੇ ਲੋਕ ਮੂਸੇਵਾਲਾ ਨੂੰ ਪ੍ਰਾਈਵੇਟ ਗੱਡੀ ਵਿੱਚ ਹਸਪਤਾਲ ਲੈ ਗਏ ਪਰ ਉਸ ਦੇ ਦੋਸਤ ਨਹੀਂ ਗਏ। ਜਦੋਂ ਪੁਲਿਸ ਆਈ ਅਤੇ ਐਂਬੂਲੈਂਸ ਆਈ ਤਾਂ ਉਹ ਹਸਪਤਾਲ ਚਲੇ ਗਏ।

ਇਸ ਦੇ ਨਾਲ ਹੀ ਗਵਾਹ ਨੇ ਪਿੱਛੇ ਬੈਠੇ ਦੋਸਤ ‘ਤੇ ਵੀ ਦੋਸ਼ ਲਾਉਂਦਿਆਂ ਕਿਹਾ ਕਿ ਮੈਂ ਵੀ ਜਾਣਨਾ ਚਾਹੁੰਦਾ ਹਾਂ ਕਿ ਸਿੱਧੂ ਦੇ ਪਿੱਛੇ ਬੈਠਾ ਨੌਜਵਾਨ 5 ਮਿੰਟ ਤੱਕ ਕਿਸ ਨਾਲ ਗੱਲਾਂ ਕਰਦਾ ਰਿਹਾ ਸੀ। ਜੇ ਉਹ ਇਨਕਾਰ ਕਰਦਾ ਹੈ, ਸਾਡੇ ਕੋਲ ਆਓ, ਅਸੀਂ ਇਹ ਸਾਬਤ ਕਰਾਂਗੇ, ਅੰਦਰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਜਿਸ ਥਾਂ ‘ਤੇ ਉਸ ਨੂੰ ਗੋਲੀ ਮਾਰੀ ਗਈ ਸੀ, ਉਸ ਥਾਂ ਤੋਂ ਉਸ ਨੂੰ ਫੋਨ ਕਰਦੇ ਦੇਖਿਆ ਗਿਆ।

ਜਦੋਂ ਕੇ ਉਸ ਦੇ ਪਿੱਛੇ ਬੈਠੇ ਦੋਸਤ ਨੇ ਕਿਹਾ ਸੀ ਗੋਲੀਆਂ ਤੋਂ ਬਾਅਦ ਧੂੰਆਂ ਹੋ ਗਿਆ ਸੀ। ਉਸ ਨੇ ਬਿਆਨ ਚ ਕਿਹਾ ਸੀ ਜਦ ਉਸ ਨੇ ਗਰਦਨ ਉੱਚੀ ਕੀਤੀ ਤਾਂ ਫਿਰ ਗੋਲੀ ਚੱਲੀ ਅਤੇ ਮੈਂ ਫਿਰ ਬੈਠ ਗਿਆ। ਗਵਾਹ ਨੇ ਕਿਹਾ ਕੇ ਇਹ ਸਭ ਝੂਠ ਹੈ ਚਲਾ ਦਿੱਤੀ।

ਹਾਲਾਂਕਿ ਕੁਝ ਦਿਨ ਪਹਿਲਾਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਦਾਅਵਾ ਕੀਤਾ ਹੈ ਕਿ ਮੂਸੇਵਾਲਾ ਦੇ ਕਤਲ ਵਿੱਚ ਕਈ ਨਜ਼ਦੀਕੀ ਦੋਸਤ ਵੀ ਸ਼ਾਮਲ ਹਨ। ਉਹ ਮਿੱਤਰ ਬਣ ਕੇ ਮੂਸੇਵਾਲਾ ਦੇ ਨੇੜੇ ਆਏ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਨ੍ਹਾਂ ਦੇ ਨਾਵਾਂ ਦਾ ਖੁਲਾਸਾ ਕਰਨਗੇ। ਹਾਲਾਂਕਿ, ਉਸਨੇ ਮੂਸੇਵਾਲਾ ਦੇ ਨਾਲ ਥਾਰ ਵਿੱਚ ਮੌਜੂਦ ਦੋ ਦੋਸਤਾਂ ‘ਤੇ ਕੋਈ ਸ਼ੱਕ ਜ਼ਾਹਰ ਨਹੀਂ ਕੀਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਤੰਤਰਤਾ ਦਿਵਸ ਮੌਕੇ ਮਾਨ ਨੇ ਲੁਧਿਆਣਾ ਦੇ 3600 ਸਫ਼ਾਈ ਕਰਮਚਾਰੀਆਂ/ਸਫ਼ਾਈ ਮਿੱਤਰਾਂ ਨੂੰ ਪੱਕੇ ਕਰਨ ਦੇ ਪੱਤਰ ਸੌਂਪੇ

ਅੱਜ ਪੰਜਾਬ ਦੇ ਕਿਸਾਨ ਜਾਣਗੇ ਲਖੀਮਪੁਰ ਖੀਰੀ, ਇਨਸਾਫ ਲਈ ਕਿਸਾਨ ਲਾਉਣਗੇ 75 ਘੰਟੇ ਦਾ ਧਰਨਾ