ਵੰਦੇ ਭਾਰਤ ਐਕਸਪ੍ਰੈੱਸ ਦੇ ਨਵੇਂ ਵਰਜਨ ਦਾ ਟ੍ਰਾਇਲ ਚੰਡੀਗੜ੍ਹ ‘ਚ ਸ਼ੁਰੂ

ਚੰਡੀਗੜ੍ਹ, 19 ਅਗਸਤ 2022 – ਵੰਦੇ ਭਾਰਤ ਐਕਸਪ੍ਰੈਸ ਦੇ ਨਵੇਂ ਵਰਜਨ ਦਾ ਟ੍ਰਾਇਲ ਇੰਟੈਗਰਲ ਕੋਚ ਫੈਕਟਰੀ (ICF) ਚੇਨਈ ਤੋਂ ਸ਼ੁਰੂ ਹੋ ਗਿਆ ਹੈ ਅਤੇ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੰਡੀਗੜ੍ਹ ਰੇਲਵੇ ਸਟੇਸ਼ਨ ਤੱਕ ਪਹੁੰਚਿਆ ਹੈ। ਅੱਜ ਸਵੇਰੇ 9 ਵਜੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੰਡੀਗੜ੍ਹ-ਲੁਧਿਆਣਾ ਰੇਲ ਸੈਕਸ਼ਨ ਵਿੱਚ 115 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਇਸ ਟਰੇਨ ਦੀ ਜਾਂਚ ਕੀਤੀ ਜਾ ਰਹੀ ਹੈ।

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਵੰਦੇ ਭਾਰਤ ਟਰੇਨ ਨੂੰ ਵੱਖ-ਵੱਖ ਸਪੀਡਾਂ ‘ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ‘ਚ ਲੋਡ ਅਤੇ ਅਨਲੋਡ ਟਰੇਨਾਂ ਸ਼ਾਮਲ ਹਨ। ਇਸ ਦੌਰਾਨ, ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ, ਇਹ ਦੇਖਿਆ ਜਾਵੇਗਾ ਕਿ ਰੇਲਗੱਡੀ ਲੋਡ ਜਾਂ ਖਾਲੀ ਸਮੇਂ ਬਬਲਿੰਗ ਤਾਂ ਨਹੀਂ ਕਰਦੀ ਹੈ। ਐਮਰਜੈਂਸੀ ਬ੍ਰੇਕਾਂ ਵੀ ਲਗਾਈਆਂ ਜਾਣਗੀਆਂ, ਤਾਂ ਜੋ ਪਤਾ ਲੱਗ ਸਕੇ ਕਿ ਟ੍ਰੇਨ ਕਿੰਨੀ ਦੂਰ ਜਾ ਕੇ ਰੁਕਦੀ ਹੈ।

ICF ਚੇਨਈ ਤੋਂ ਵੰਦੇ ਭਾਰਤ ਟ੍ਰੇਨ ਵੀਰਵਾਰ ਨੂੰ ਸਵੇਰੇ 7:14 ਵਜੇ ਚੰਡੀਗੜ੍ਹ ਰੇਲਵੇ ਸਟੇਸ਼ਨ ਪਹੁੰਚੀ। ਇਸ ਨੂੰ ਅੱਜ ਸਵੇਰੇ 9 ਵਜੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਟਰਾਇਲ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਟਰੇਨ ਨਿਊ ਮੋਰਿੰਡਾ ਅਤੇ ਸਾਹਨੇਵਾਲ ਵਿਚਕਾਰ ਤਿੰਨ ਤੋਂ ਚਾਰ ਗੇੜੇ ਲਗਾਏਗੀ। ਇਸ ਦੌਰਾਨ ਟਰੇਨ ਦੀ ਵੱਧ ਤੋਂ ਵੱਧ ਸਪੀਡ 115 ਤੋਂ 120 ਦੇ ਵਿਚਕਾਰ ਰਹੇਗੀ। ਜੋ ਕਿ ਇਸ ਰੂਟ ‘ਤੇ ਸਭ ਤੋਂ ਵੱਧ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਵੰਦੇ ਭਾਰਤ ਟਰੇਨ ਦੇਸ਼ ਦੀ ਤੀਜੀ ਟਰੇਨ ਹੈ। ਇਸ ਤੋਂ ਪਹਿਲਾਂ ਦੇਸ਼ ਦੇ ਦੋ ਵੱਡੇ ਸ਼ਹਿਰਾਂ ਦਿੱਲੀ ਅਤੇ ਮੁੰਬਈ ਵਿੱਚ ਦੋ ਟਰੇਨਾਂ ਚੱਲ ਰਹੀਆਂ ਹਨ। ਵੰਦੇ ਐਕਸਪ੍ਰੈਸ ਪਹਿਲਾਂ ਹੀ ਦਿੱਲੀ ਤੋਂ ਮੁੰਬਈ ਅਤੇ ਦਿੱਲੀ ਤੋਂ ਕਟੜਾ ਵਿਚਕਾਰ ਚੱਲ ਰਹੀ ਹੈ।

ਰੇਲਗੱਡੀ ਦਾ ਟ੍ਰਾਇਲ ਕਾਰਜਕਾਰੀ ਨਿਰਦੇਸ਼ਕ (ਈਡੀ) ਰੂਪੇਸ਼ ਕੋਹਲੀ ਦੀ ਅਗਵਾਈ ਹੇਠ ਖੋਜ ਡਿਜ਼ਾਈਨ ਸਟੈਂਡਰਡ ਆਰਗੇਨਾਈਜ਼ੇਸ਼ਨ (ਆਰਡੀਐਸਓ) ਲਖਨਊ ਤੋਂ ਕੀਤਾ ਜਾ ਰਿਹਾ ਹੈ। ਲਖਨਊ, ਚੇਨਈ ਅਤੇ ਇਸ ਟਰੇਨ ਨੂੰ ਬਣਾਉਣ ਵਾਲੇ ਮਾਹਿਰਾਂ ਦੀ ਟੀਮ ਚੰਡੀਗੜ੍ਹ ਵੀ ਪਹੁੰਚ ਚੁੱਕੀ ਹੈ। ਇਸ ਤੋਂ ਬਾਅਦ ਰਾਜਸਥਾਨ ਦੇ ਕੋਟਾ ਤੋਂ ਮੱਧ ਪ੍ਰਦੇਸ਼ ਦੇ ਨਾਗਦਾ ਸੈਕਸ਼ਨ ‘ਤੇ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਰਾਇਲ ਕੀਤਾ ਜਾਵੇਗਾ। ਚੰਡੀਗੜ੍ਹ ਅਤੇ ਕੋਟਾ ਵਿੱਚ ਟਰਾਇਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਟਰੇਨ ਵਿੱਚ ਹੋਰ ਕੀ-ਕੀ ਅੱਪਗ੍ਰੇਡ ਕੀਤਾ ਜਾ ਸਕਦਾ ਹੈ। ਜੋ ਕਮੀਆਂ ਪਾਈਆਂ ਜਾਣਗੀਆਂ, ਉਨ੍ਹਾਂ ਨੂੰ ਕਿਵੇਂ ਦੂਰ ਕੀਤਾ ਜਾਵੇਗਾ, ਇਹ ਵੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

AAP ਲੀਡਰ ਵੱਲੋਂ ਸਕੂਲ ਦੇ Former ਡਾਇਰੈਕਟਰ ਦੇ ਨਾਲ ਕੁੱਟਮਾਰ ਦੀ VIDEO ਵਾਇਰਲ

2 ਅਣਪਛਾਤੇ ਨੌਜਵਾਨਾਂ ਨੇ ਪੈਟਰੋਲ ਪਾ ਕੇ ਸੜਕ ‘ਤੇ ਖੜੀ ਕਾਰ ਨੂੰ ਲਾਈ ਅੱਗ, ਵਾਰਦਾਤ CCTV ‘ਚ ਕੈਦ