2 ਅਣਪਛਾਤੇ ਨੌਜਵਾਨਾਂ ਨੇ ਪੈਟਰੋਲ ਪਾ ਕੇ ਸੜਕ ‘ਤੇ ਖੜੀ ਕਾਰ ਨੂੰ ਲਾਈ ਅੱਗ, ਵਾਰਦਾਤ CCTV ‘ਚ ਕੈਦ

ਅੰਮ੍ਰਿਤਸਰ, 19 ਅਗਸਤ 2022 – ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੀ ਇੱਕ ਗਲੀ ਵਿੱਚ ਖੜ੍ਹੀ ਇੱਕ ਕਾਰ ਨੂੰ ਦੋ ਅਣਪਛਾਤੇ ਨੌਜਵਾਨਾਂ ਨੇ ਅੱਗ ਲਾ ਦਿੱਤੀ। ਇਹ ਵਾਰਦਾਤ ਵੀਰਵਾਰ ਤੜਕੇ 4 ਵਜੇ ਦੇ ਕਰੀਬ ਦੀ ਹੈ। ਪਰ ਨੌਜਵਾਨਾਂ ਦੀ ਇਹ ਕਰਤੂਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਤੋਂ ਬਾਅਦ ਕਾਰ ਦੇ ਮਾਲਕ ਪ੍ਰਦੀਪ ਕੁਮਾਰ ਵਾਸੀ ਤਹਿਸੀਲਪੁਰਾ ਦੀ ਸ਼ਿਕਾਇਤ ‘ਤੇ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਘਟਨਾ ਤਹਿਸੀਲਪੁਰਾ ਦੀ ਹੈ। ਪ੍ਰਦੀਪ ਕੁਮਾਰ ਨੇ ਥਾਣਾ ਏ-ਡਵੀਜ਼ਨ ਰਾਮਬਾਗ ਵਿੱਚ ਸ਼ਿਕਾਇਤ ਦਿੱਤੀ ਕਿ ਉਸ ਨੇ ਆਪਣੀ ਕਾਰ ਆਈ-20 ਨੰਬਰ ਪੀਬੀ02-ਡੀਆਰ-8060 ਰਾਤ ਨੂੰ ਤਹਿਸੀਲਪੁਰਾ ਚੌਕ ਵਿੱਚ ਖੜ੍ਹੀ ਕੀਤੀ ਸੀ ਪਰ ਅਣਪਛਾਤੇ ਨੌਜਵਾਨਾਂ ਨੇ ਕਾਰ ਨੂੰ ਅੱਗ ਲਗਾ ਦਿੱਤੀ। ਉਸ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਜਿਸ ਦੀ ਫੁਟੇਜ ਪੁਲੀਸ ਨੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਦੀਪ ਕੁਮਾਰ ਨੇ ਦੱਸਿਆ ਕਿ ਤੜਕੇ ਕਰੀਬ 3.50 ਵਜੇ ਉਨ੍ਹਾਂ ਦੀ ਕਾਰ ਨੂੰ ਅੱਗ ਲੱਗ ਗਈ। 2 ਨੌਜਵਾਨ ਬਾਈਕ ‘ਤੇ ਆਉਂਦੇ ਦਿਖਾਈ ਦੇ ਰਹੇ ਹਨ। ਇਕ ਨੌਜਵਾਨ ਨੇ ਅੱਗੇ ਆ ਕੇ ਪਹਿਲਾਂ ਕਾਰ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਕੁਝ ਹੀ ਸਕਿੰਟਾਂ ‘ਚ ਅੱਗ ਨੇ ਉਸ ਦੀ ਕਾਰ ਨੂੰ ਆਪਣੀ ਲਪੇਟ ‘ਚ ਲੈ ਲਿਆ। ਅੱਗ ਲੱਗਣ ਤੋਂ ਬਾਅਦ ਇਲਾਕੇ ‘ਚ ਰੌਲਾ ਪੈ ਗਿਆ ਅਤੇ ਉਹਨਾਂ ਨੂੰ ਘਟਨਾ ਦੀ ਸੂਚਨਾ ਮਿਲੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੰਦੇ ਭਾਰਤ ਐਕਸਪ੍ਰੈੱਸ ਦੇ ਨਵੇਂ ਵਰਜਨ ਦਾ ਟ੍ਰਾਇਲ ਚੰਡੀਗੜ੍ਹ ‘ਚ ਸ਼ੁਰੂ

ਸਾਬਕਾ ਮੰਤਰੀ ਆਸ਼ੂ ਅਨਾਜ ਲਿਫਟਿੰਗ ਘੁਟਾਲੇ ‘ਚ ਨਾਮਜ਼ਦ, ਵਿਜੀਲੈਂਸ ਕਿਸੇ ਵੇਲੇ ਵੀ ਕਰ ਸਕਦੀ ਹੈ ਗ੍ਰਿਫਤਾਰ