ਮੁਕਤਸਰ, 25 ਅਗਸਤ 2022 – ਦਿੱਗਜ ਅਕਾਲੀ ਆਗੂ ਬਿਕਰਮ ਮਜੀਠੀਆ ਡਰੱਗਜ਼ ਕੇਸ ‘ਚੋਂ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਸਿਆਸਤ ਦੇ ਬਾਬਾ ਬੋਹੜ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਬਾਦਲ ਨੂੰ ਮਿਲਣ ਪਹੁੰਚੇ। ਉਹਨਾਂ ਦੇ ਨਾਲ ਸਾਬਕਾ ਚੀਫ ਪਾਰਲੀਮੈਂਟਰੀ ਸਕੱਤਰ ਹਰਮੀਤ ਸਿੰਘ ਸੰਧੂ ਵੀ ਨਾਲ ਸਨ।
ਇਸ ਮੌਕੇ ਬਿਕਰਮ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ, “ਸਾਬਕਾ ਚੀਫ ਪਾਰਲੀਮੈਂਟਰੀ ਸਕੱਤਰ ਹਰਮੀਤ ਸਿੰਘ ਸੰਧੂ ਨਾਲ ਕੱਲ੍ਹ ਪਿੰਡ ਬਾਦਲ ਵਿਖੇ ਸਿਆਸਤ ਦੇ ਬਾਬਾ ਬੋਹੜ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਬਾਦਲ ਸਾਹਬ ਦਾ ਜੀਵਨ ਤੇ ਉਨ੍ਹਾਂ ਦਾ ਤਜ਼ਰਬਾ ਸੱਚ ਮੁੱਚ ਸਾਡੇ ਲਈ ਬੇਮਿਸਾਲ ਪ੍ਰੇਰਨਾ ਦਾ ਸਰੋਤ ਹੈ। ਬਾਦਲ ਸਾਹਬ ਨੂੰ ਮਿਲਣਾ ਇੱਕ ਪੂਰੀ ਸਦੀ ਦੇ ਦਰਸ਼ਨ ਕਰਨ ਵਰਗਾ ਹੈ। ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਖ਼ੁਦ ਬੜਾ ਖੁਸ਼ਨਸੀਬ ਮਹਿਸੂਸ ਕਰਦੇ ਹਾਂ। ਗੁਰੂ ਸਾਹਿਬ ਉਨ੍ਹਾਂ ਨੂੰ ਚੰਗੀ ਸਿਹਤ ਲੰਬੀ ਉਮਰ ਤੇ ਚੜ੍ਹਦੀ ਕਲਾ ਦੀ ਬਖਸ਼ਿਸ਼ ਕਰਨ।”