ਐਸ ਏ ਐਸ ਨਗਰ, 25 ਅਗਸਤ 2022 – 1992 ‘ਚ ਹੋਏ ਫ਼ਰਜ਼ੀ ਪੁਲਿਸ ਮੁਕਾਬਲੇ ‘ਚ ਸੀ.ਬੀ.ਆਈ. ਦੀ ਅਦਾਲਤ ਨੇ ਕਿਸ਼ਨ ਸਿੰਘ ਸਾਬਕਾ ਡੀ.ਐੱਸ.ਪੀ. ਅਤੇ ਤਰਸੇਮ ਲਾਲ ਰਿਟਾਇਰਡ ਸਬ-ਇੰਸਪੈਕਟਰ ਨੂੰ ਧਾਰਾ-302 ‘ਚ ਉਮਰ ਕੈਦ ਦੀ ਸਜ਼ਾ ਅਤੇ ਚਾਰ-ਚਾਰ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਫ਼ਰਜ਼ੀ ਮੁਕਾਬਲੇ ‘ਚ ਸਾਹਿਬ ਸਿੰਘ ਬਲਵਿੰਦਰ ਸਿੰਘ ਅਤੇ ਦਲਵੀਰ ਸਿੰਘ ਅਤੇ ਇੱਕ ਚੌਥੇ ਅਣਪਛਾਤੇ ਵਿਅਕਤੀ ਨੂੰ ਝੂਠੇ ਪੁਲਿਸ ਮੁਕਾਬਲੇ ‘ਚ ਉਕਤ ਅਫ਼ਸਰਾਂ ਨੇ ਕਤਲ ਕਰ ਦਿੱਤਾ ਸੀ।
CBI ਕੋਰਟ ਮੋਹਾਲੀ ਨੇ ਪੰਜਾਬ ਪੁਲਿਸ ਦੇ ਦੋ ਸਾਬਕਾ ਸਬ-ਇੰਸਪੈਕਟਰਾਂ ਨੂੰ ਚਾਰ ਜਣਿਆ ਦੇ ਝੂਠੇ ਮੁਕਾਬਲੇ ਦੇ ਕਤਲ ਲਈ ਅਤੇ ਉਨ੍ਹਾਂ ਦੀਆਂ ਲਾਸ਼ਾਂ ਦਾ ਗੈਰ-ਕਾਨੂੰਨੀ ਤੌਰ ‘ਤੇ ਸਸਕਾਰ ਕਰਨ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਨ੍ਹਾਂ ਚਾਰਾਂ ਦਾ 13.9.1992 ਦੀ ਰਾਤ ਨੂੰ ਪਿੰਡ ਧਾਰ-ਦੇਉ, ਪੀ.ਐਸ. ਮਹਿਤਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇੰਸਪੈਕਟਰ ਰਜਿੰਦਰ ਸਿੰਘ, ਐਸ.ਐਚ.ਓ., ਪੀ.ਐਸ. ਮਹਿਤਾ ਦੇ ਨਾਲ ਐਸ.ਆਈ ਕਿਸ਼ਨ ਸਿੰਘ, ਤਰਸੇਮ ਲਾਲ ਅਤੇ ਹੋਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵੀਹ ਦੇ ਕਰੀਬ ਸੀ।
ਚਾਰਾਂ ਵਿਅਕਤੀਆਂ ਦੀਆਂ ਲਾਸ਼ਾਂ ਦਾ ਦੁਰਗਿਆਣਾ ਵਿਖੇ ਨਜਾਇਜ਼ ਸਸਕਾਰ ਕਰ ਦਿੱਤਾ ਗਿਆ ਸੀ। ਇਸ ਤੋਂ ਬਿਨਾ ਗਰਾਊਂਡ/ਸ਼ੀਤਲਾ ਮੰਦਿਰ, ਅੰਮ੍ਰਿਤਸਰ ਤੋਂ ਲਾਵਾਰਿਸ ਅਣਪਛਾਤੇ ਵਜੋਂ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਚ.ਸੀ ਵਿਜੇ ਕੁਮਾਰ ਅਤੇ ਸੀ.ਭਗਵੰਤ ਸਿੰਘ ਪੀ.ਐਸ ਮਹਿਤਾ ਰਾਹੀਂ ਪੋਸਟਮਾਰਟਮ ਕਰਵਾਇਆ ਗਿਆ ਸੀ।