ਨੋਇਡਾ, 28 ਅਗਸਤ 2022 – ਸੁਪਰਟੈਕ ਟਵਿਨ ਟਾਵਰ ਨੂੰ ਢਾਹੁਣ ਦਾ ਦਿਨ (28 ਅਗਸਤ) ਆ ਗਿਆ ਹੈ। ਨੋਇਡਾ ਸੈਕਟਰ-93ਏ ‘ਚ ਸਥਿਤ ਗੈਰ-ਕਾਨੂੰਨੀ ਟਵਿਨ ਟਾਵਰ ਨੂੰ ਐਤਵਾਰ ਯਾਨੀ ਅੱਜ ਹੀ ਢਾਹ ਦਿੱਤਾ ਜਾਵੇਗਾ। ਇਸ ਨੂੰ ਢਾਹੁਣ ਲਈ 3500 ਕਿਲੋ ਵਿਸਫੋਟਕ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਸਬੰਧੀ ਸੁਰੱਖਿਆ ਵਿਵਸਥਾ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ। ਨੇੜਲੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਭਾਰੀ ਪੁਲਿਸ ਬਲ ਤਾਇਨਾਤ ਹੈ। ਧਾਰਾ-144 ਲਾਗੂ ਕਰ ਦਿੱਤੀ ਗਈ ਹੈ।
ਨੋਇਡਾ ਦੇ ਟਵਿਨ ਟਾਵਰ ਨੂੰ ਢਾਹੁਣ ਲਈ ਸਮਾਂ ਘਟਦਾ ਜਾ ਰਿਹਾ ਹੈ। 28 ਅਗਸਤ, 2022 ਨੂੰ, ਦੁਪਹਿਰ 2.30 ਵਜੇ ਘੜੀ ਵਿੱਚ ਇੱਕ ਬਟਨ ਦਬਾਇਆ ਜਾਵੇਗਾ। ਅਗਲੇ 12 ਸਕਿੰਟਾਂ ਵਿੱਚ, ਕੁਝ ਧਮਾਕੇ ਹੋਣਗੇ ਅਤੇ ਨੋਇਡਾ ਦਾ ਸੁਪਰਟੈਕ ਟਵਿਨ ਟਾਵਰ ਮਲਬੇ ‘ਚ ਤਬਦੀਲ ਹੋ ਜਾਵੇਗਾ।
ਟਵਿਨ ਟਾਵਰ ਤੋਂ ਸਿਰਫ਼ 9 ਮੀਟਰ ਦੀ ਦੂਰੀ ‘ਤੇ ਹਾਊਸਿੰਗ ਸੁਸਾਇਟੀ ਹੈ, ਜਿਸ ਵਿਚ 660 ਪਰਿਵਾਰ ਰਹਿੰਦੇ ਹਨ। ਇਸ ਤੋਂ ਬਿਨਾ ਗੈਸ ਪਾਈਪਲਾਈਨ ਟਵਿਨ ਟਾਵਰ ਤੋਂ ਸਿਰਫ਼ 19 ਮੀਟਰ ਜ਼ਮੀਨ ਦੇ ਹੇਠਾਂ ਜਾਂਦੀ ਹੈ। ਭਾਰਤ ਵਿੱਚ ਇੰਪਰੂਵਾਈਜ਼ਡ ਤਕਨੀਕਾਂ ਨਾਲ ਇੰਨੀ ਵੱਡੀ ਬਿਲਡਿੰਗ ਪਹਿਲਾਂ ਕਦੇ ਨਹੀਂ ਢਾਹੀ ਗਈ।
ਨੋਇਡਾ ਵਿੱਚ ਬਣੇ ਟਵਿਨ ਟਾਵਰ ਨੂੰ ਦੁਪਹਿਰ 2:30 ਵਜੇ ਢਾਹ ਦਿੱਤਾ ਜਾਵੇਗਾ। 100 ਮੀਟਰ ਤੋਂ ਵੱਧ ਦੀ ਉਚਾਈ ਵਾਲੇ ਦੋਵੇਂ ਟਾਵਰਾਂ ਨੂੰ ਡਿੱਗਣ ਲਈ ਸਿਰਫ 12 ਸਕਿੰਟ ਦਾ ਸਮਾਂ ਲੱਗੇਗਾ। ਸਵੇਰੇ 7 ਵਜੇ ਆਸਪਾਸ ਦੀ ਸੋਸਾਇਟੀ ਵਿੱਚ ਰਹਿਣ ਵਾਲੇ ਕਰੀਬ 5 ਹਜ਼ਾਰ ਲੋਕਾਂ ਨੂੰ ਵਿਸਫੋਟ ਜ਼ੋਨ ਤੋਂ ਹਟਾਇਆ ਗਿਆ। ਹੁਣ ਟਵਿਨ ਟਾਵਰ ਦੇ ਨੇੜੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ।