-ਸ਼ਾਮ 4 ਵਜੇ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਖੇ ਹੋਵੇਗਾ ਅੰਤਿਮ ਸਸਕਾਰ
ਜਲੰਧਰ, 28 ਅਗਸਤ 2022 – ਵੰਡ ਤੋਂ ਬਾਅਦ ਜਲੰਧਰ ਦੇ ਵਿਕਾਸ ਦੀ ਤਸਵੀਰ ਨੂੰ ਆਪਣੀਆਂ ਕਿਤਾਬਾਂ ਵਿੱਚ ਸ਼ਬਦਾਂ ਰਾਹੀਂ ਬਿਆਨ ਕਰਨ ਵਾਲੇ ਪ੍ਰਸਿੱਧ ਸਾਹਿਤਕਾਰ ਅਤੇ ਇਤਿਹਾਸਕਾਰ ਦੀਪਕ ਜਲੰਧਰੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਐਤਵਾਰ ਸਵੇਰੇ 9 ਵਜੇ ਦੇ ਕਰੀਬ ਆਪਣੇ ਆਖਰੀ ਸਾਹ ਲਾਏ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਕਾਰਨ ਸਾਹਿਤ ਜਗਤ ਦੇ ਨਾਲ-ਨਾਲ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਿੱਚ ਸੋਗ ਦੀ ਲਹਿਰ ਹੈ। ਦੀਪਕ ਜਲੰਧਰੀ ਦਾ ਅੰਤਿਮ ਸਸਕਾਰ ਐਤਵਾਰ ਸ਼ਾਮ 4 ਵਜੇ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਕਰੀਬੀ ਰਹੇ ਅਤੇ ਸਾਹਿਤ ਜਗਤ ਨਾਲ ਲੰਮੀ ਸਾਂਝ ਰੱਖਣ ਵਾਲੇ ਦੀਪਕ ਜਲੰਧਰੀ ਨੇ ਜਲੰਧਰ ਹੀ ਨਹੀਂ ਸਗੋਂ ਦੇਸ਼ ਦੇ ਇਤਿਹਾਸ ‘ਤੇ ਵੀ ਕਈ ਪੁਸਤਕਾਂ ਲਿਖੀਆਂ। ਦੀਪਕ ਜਲੰਧਰ ਦਾ ਜਲੰਧਰ ਪ੍ਰਤੀ ਦਰਦ ਉਨ੍ਹਾਂ ਦੀਆਂ ਕਿਤਾਬਾਂ ਵਿਚ ਝਲਕਦਾ ਹੈ। ਇਸ ਤੋਂ ਬਿਨਾ ਦੀਪਕ ਜਲੰਧਰੀ ਨੇ ਕਈ ਵਾਰ ਜਲੰਧਰ ਅਤੇ ਪੰਜਾਬ ਦੇ ਵਿਕਾਸ ਲਈ ਸਰਕਾਰ ਤੱਕ ਵਿਅੰਗਮਈ ਢੰਗ ਨਾਲ ਆਵਾਜ਼ ਉਠਾਈ ਹੈ।