ਗੁਰੂ ਨਗਰੀ ‘ਚ ਗੁਰਸਿੱਖ ਪਰਿਵਾਰ ਨੇ ਨਸ਼ੇੜੀਆਂ ‘ਤੇ ਲਾਏ ਕੁੱਟਮਾਰ ਅਤੇ ਕੇਸਾਂ ਦੀ ਬੇਅਦਬੀ ਦੇ ਦੋਸ਼

ਅੰਮ੍ਰਿਤਸਰ, 28 ਅਗਸਤ 2022 – ਗੁਰੂ ਨਗਰੀ ‘ਚ ਨਸ਼ੇੜੀਆਂ ਵੱਲੋਂ ਗੁਰਸਿੱਖ ਪਰਿਵਾਰ ਦੇ ਨਾਲ ਕੁੱਟਮਾਰ ਅਤੇ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਭਾਈ ਮੰਝ ਰੋਡ ਤੇ ਸਥਿਤ ਕੋਟ ਮਿਤ ਸਿੰਘ ਦੱਸਿਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਉਹਨਾਂ ਨੇ ਨਸ਼ੇੜੀਆਂ ਨੂੰ ਉਹਨਾਂ ਦੇ ਘਰ ਬਾਹਰ ਬੈਠ ਕੇ ਨਸ਼ਾ ਕਰਨ ਤੋਂ ਰੋਕਿਆ ਸੀ ਅਤੇ ਫਿਰ ਨਸ਼ੇੜੀਆਂ ਵੱਲੋਂ ਸਿਗਰਟ ਦਾ ਧੂੰਆਂ ਉਹਨਾਂ ਦੇ ਚਿਹਰੇ ਤੇ ਸੁੱਟਿਆ ਗਿਆ ਅਤੇ ਪਰਿਵਾਰ ਦਾ ਮਜ਼ਾਕ ਉਡਾਇਆ। ਜਿਸ ਤੋਂ ਬਾਅਦ ਰੋਕਣ ਤੇ ਨਸ਼ੇੜੀਆਂ ਨੇ ਘਰ ਗ੍ਰੰਥੀ ਸਿੰਘ ਤੇ ਉਸ ਦੇ ਬੇਟਿਆਂ ਦੀ ਕੁੱਟਮਾਰ ਕਰ ਦਿੱਤੀ ਅਤੇ ਕੇਸਾਂ ਦੀ ਵੀ ਬੇਅਦਵੀ ਕੀਤੀ ਅਤੇ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ।

ਮਿਲੀ ਜਾਣਕਾਰੀ ਅਨੁਸਾਰ ਪੀੜਤ ਸਵਿੰਦਰ ਸਿੰਘ ਇਤਿਹਾਸਿਕ ਗੁਰੂਦੁਆਰਾ ਬਿਬੇਕਸਰ ਵਿਖੇ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾ ਰਿਹਾ ਹੈ। ਇਸ ਘਟਨਾ ਉਸ ਵੇਲੇ ਦੀ ਹੈ ਜਦੋ ਪੀੜਤ ਗ੍ਰੰਥੀ ਸਵਿੰਦਰ ਸਿੰਘ ਤੇ ਉਸ ਦੇ ਬੇਟੇ ਘਰ ਤੋਂ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋਏ ਸਨ।

ਜਿਸ ਤੋਂ ਬਾਅਦ ਪੀੜਤ ਪਰਿਵਾਰ ਵਲੋ ਇਨਸਾਫ ਲਈ ਪ੍ਰਸ਼ਾਸਨ ਤੇ ਸ਼੍ਰੋਮਣੀ ਕਮੇਟੀ ਕੋਲ ਇਨਸਾਫ ਲਈ ਗੁਹਾਰ ਲਈ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਾਈਕ ਸਵਾਰ ਨੇ ਈ-ਰਿਕਸ਼ਾ ‘ਤੇ ਜਾਂਦੀ ਔਰਤ ਕੋਲੋ ਖੋਹਿਆ ਪਰਸ, CCTV ਆਈ ਸਾਹਮਣੇ

ਮਾਨ-ਕੇਜਰੀਵਾਲ ਦੇ ਠਹਿਰਨ ਦੇ ਬਿੱਲ ‘ਤੇ ਸ਼ੁਰੂ ਹੋਈ ਸਿਆਸਤ, ਕਾਂਗਰਸ ਨੇ ਕਿਹਾ, ਸਰਕਟ ਹਾਊਸ ‘ਚ ਕਿਉਂ ਨਹੀਂ ਰੁਕੇ ?