ਚੰਡੀਗੜ੍ਹ, 30 ਅਗਸਤ 2022 – ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੂੰ ਕਰਾਰਾ ਜਵਾਬ ਦਿੱਤਾ ਹੈ। ਜੇਲ੍ਹ ਮੰਤਰੀ ਨੇ ਕਿਹਾ ਕਿ ਪਹਿਲਾਂ ਗੈਂਗਸਟਰਾਂ ਨੂੰ ਜੇਲ੍ਹ ਵਿੱਚ ਵੀਆਈਪੀ ਟ੍ਰੀਟਮੈਂਟ ਅਤੇ ਪੀਜ਼ਾ ਮਿਲਦਾ ਸੀ ਪਰ ਹੁਣ ਨਹੀਂ ਮਿਲਦਾ। ਕੀ ਹੋਇਆ ਜੇ ਮੈਂ, ਮੇਰਾ ਕੋਈ ਕਾਂਸਟੇਬਲ ਜਾਂ ਵਾਰਡਰ ਵੀ ਧਮਕੀਆਂ ਤੋਂ ਨਹੀਂ ਡਰਦਾ। ਜਿਸ ਦਿਨ ਮੈਨੂੰ ਜੇਲ੍ਹ ਦਾ ਪੋਰਟਫੋਲੀਓ ਮਿਲਿਆ, ਮੇਰੇ ਸਾਰੇ ਅਧਿਕਾਰੀ ਜੇਲ੍ਹਾਂ ਨੂੰ ਸੁਧਾਰ ਘਰਾਂ ਵਿੱਚ ਬਦਲਣ ਵਿੱਚ ਲੱਗੇ ਹੋਏ ਹਨ। ਸਾਨੂੰ ਅਜਿਹਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ।
ਗੈਂਗਸਟਰ ਗੋਲਡੀ ਬਰਾੜ ਨੇ ਬਠਿੰਡਾ ਜੇਲ੍ਹ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਅਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੂੰ ਧਮਕੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਬਠਿੰਡਾ ਜੇਲ੍ਹ ਵਿੱਚ ਉਸ ਦੇ ਸਾਥੀ ਸਾਰਜ ਸੰਧੂ, ਬੌਬੀ ਮਲਹੋਤਰਾ ਅਤੇ ਜਗਰੋਸ਼ਨ ਹੁੰਦਲ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਡਿਪਟੀ ਸੁਪਰਡੈਂਟ ਉਨ੍ਹਾਂ ਤੋਂ ਪੈਸੇ ਮੰਗ ਰਿਹਾ ਹੈ। ਗੋਲਡੀ ਨੇ ਕਿਹਾ ਕਿ ਜੇਲ੍ਹ ਮੰਤਰੀ ਕਾਰਵਾਈ ਕਰੇ ਨਹੀਂ ਤਾਂ ਸਿੱਧੂ ਮੂਸੇਵਾਲਾ ਦੇ ਕਤਲ ਵਰਗੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਪਵੇਗਾ।
ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸਿਰਫ ਗੈਂਗਸਟਰਾਂ ਦਾ ਹੀ ਨਹੀਂ, ਉਨ੍ਹਾਂ ਦਾ ਨੰਬਰ ਵੀ ਲੱਗੇਗਾ ਜਿਹਨਾਂ ਦਾ ਗੈਂਗਸਟਰਾਂ ਦੇ ਸਿਰ ‘ਤੇ ਹੱਥ ਹੈ। ਜੇਲ੍ਹ ‘ਚ ਗੈਂਗਸਟਰਾਂ ਨੂੰ ਹੁਣ ਤਕਲੀਫ਼ ਹੋ ਰਹੀ ਹੈ। ਮੈਂ ਗਾਰੰਟੀ ਦਿੰਦਾ ਹਾਂ ਜੇਲ੍ਹ ਅੰਦਰ ਗੈਂਗਸਟਰਾਂ ਨੂੰ ਹੁਣ VIP ਟਰੀਟਮੈਂਟ ਨਹੀਂ ਮਿਲਦਾ, ਬਾਹਰ ਘੁੰਮਦੇ ਗੈਂਗਸਟਰਾਂ ਨੂੰ ਪੰਜਾਬ ਪੁਲਿਸ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜਿੰਨਾ ਵੱਡਾ ਠੱਗ ਜਾਂ ਵੱਡਾ ਗੈਂਗਸਟਰ ਹੁੰਦਾ ਸੀ, ਜੇਲ੍ਹ ਵਿੱਚ ਉਸ ਦਾ ਜ਼ਿਆਦਾ ਪ੍ਰਭਾਵ ਹੁੰਦਾ ਸੀ। ਹੁਣ ਇਹ ਸਭ ਨਹੀਂ ਹੋਵੇਗਾ।
ਗੈਂਗਸਟਰ ਗੋਲਡੀ ਬਰਾੜ ਨੇ ਡੀਜੀਪੀ ਤੇ ਜੇਲ੍ਹ ਮੰਤਰੀ ਨੂੰ ਦਿੱਤੀ ਧਮਕੀ: ਸਾਡੇ ਭਰਾਵਾਂ ਨੂੰ ਤੰਗ ਨਾ ਕਰੋ ਨਹੀਂ ਤਾਂ ਮੂਸੇਵਾਲਾ ਕਤਲ ਵਰਗਾ ਵੱਡਾ ਅਪਰਾਧ ਕਰ ਦੇਣਗੇ।