ਨਾਲਾਗੜ੍ਹ, 30 ਅਗਸਤ 2022 – ਸ਼ੁੱਕਰਵਾਰ ਨੂੰ ਵਿੱਕੀ ਮਿੱਡੂਖੇੜਾ ਦੇ ਕਾਤਲ ਨੂੰ ਨਾਲਾਗੜ੍ਹ ਅਦਾਲਤ ‘ਚ ਪੇਸ਼ ਮੌਕੇ ਕੋਰਟ ਕੰਪਲੈਕਸ ‘ਚ ਐਂਟਰ ਹੁੰਦੇ ਸਮੇਂ ਗੈਂਗਸਟਰਾਂ ਵੱਲੋਂ ਉਸ ਨੂੰ ਛਡਾਉਣ ਲਈ ਬੰਬੀਹਾ ਗਰੁੱਪ ਵੱਲੋਂ ਪੁਲਿਸ ‘ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਅਸਲ ‘ਚ ਜਦੋਂ ਵਿੱਕੀ ਮਿੱਡੂਖੇੜਾ ਦੇ ਕਤਲ ਕੇਸ਼ ‘ਚ ਸ਼ਾਮਿਲ ਗੈਂਗਸਟਰ ਪੇਸ਼ੀ ਲਈ ਸੰਨੀ ਕੋਰਟ ਕੰਪਲੈਕਸ ਦੀਆਂ ਪੌੜੀਆਂ ਚੜ੍ਹ ਰਿਹਾ ਸੀ ਤਾਂ ਉਸੇ ਸਮੇਂ ਚਾਰ-ਪੰਜ ਹਮਲਾਵਰਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬ ‘ਚ ਪੁਲਿਸ ਵੱਲੋਂ ਵੀ ਉਹਨਾਂ ‘ਤੇ ਗੋਲੀ ਚਲਾਈ ਗਈ। ਇਹ ਹਮਲਾਵਰ ਹਰਿਆਣਾ ਨੰਬਰ ਦੇ ਮੋਟਰਸਾਈਕਲ ‘ਤੇ ਸਵਾਰ ਸਨ। ਇਸ ਦੀ ਜ਼ਿਮੇਵਾਰ ਬੰਬੀਹਾ ਗਰੁੱਪ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਲਈ ਹੈ।
ਅੱਗੇ ਪੋਸਟ ‘ਚ ਕਿਹਾ ਗਿਆ ਹੈ ਕੇ ਪੁਲਿਸ ‘ਤੇ ਗੋਲੀਆਂ ਚਲਾ ਪਹਿਲਾਂ ਤਾਂ ਮੌਕੇ ਤੋਂ ਉਹਨਾਂ ਦੇ ਸਾਥੀ ਭੱਜਣ ‘ਚ ਕਾਮਯਾਬ ਹੋ ਗਏ ਪਰ ਬਾਅਦ ‘ਚ ਪੁਲਿਸ ਵੱਲੋਂ ਉਹਨਾਂ ਨੂੰ ਫੜ ਲਿਆ ਗਿਆ ਹੈ, ਪਰ ਪੁਲਿਸ ਉਹਨਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕਰ ਰਹੀ ਹੈ। ਬੰਬੀਹਾ ਗੈਂਗ ਫੜੇ ਗਏ ਗੈਂਗਸਟਰਾਂ ਦੇ ਨਾਂ ਚਸਕਾ ਜੈਤੋਂ ਅਤੇ ਮਾਨ ਜੈਤੋਂ ਦੱਸ ਰਹੀ ਹੈ।
ਇਸ ਤੋਂ ਪੁਲਿਸ ਨੂੰ ਪਹਿਲਾਂ ਲੱਗ ਰਿਹਾ ਸੀ ਕਿ ਸ਼ੁੱਕਰਵਾਰ ਨੂੰ ਹਿਮਾਚਲ ਦੇ ਸੋਲਨ ਦੇ ਨਾਲਾਗੜ੍ਹ ਕੋਰਟ ਕੰਪਲੈਕਸ ‘ਚ ਲਾਰੈਂਸ ਗੈਂਗ ਨੇ ਬੰਬੀਹਾ ਗੈਂਗ ਦੇ ਸ਼ੂਟਰ ਅਜੈ ਉਰਫ ਸੰਨੀ ਉਰਫ ਲੈਫਟੀ ‘ਤੇ ਗੋਲੀ ਚਲਾਈ ਹੈ ਅਤੇ ਸੰਨੀ ‘ਤੇ ਪੰਜਾਬ ਦੇ ਨੌਜਵਾਨ ਅਕਾਲੀ ਆਗੂ ਅਤੇ ਗੈਂਗਸਟਰ ਲਾਰੈਂਸ ਦੇ ਕਾਲਜ ਦੋਸਤ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਡੂਖੇੜਾ ਦੇ ਕਤਲ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਜਿਸ ਦਾ ਬਦਲਾ ਲੈਣ ਲਈ ਲੱਗ ਰਿਹਾ ਸੀ ਕਿ ਇਹ ਗੋਲੀ ਚੱਲੀ ਹੈ। ਸੰਨੀ ਹਰਿਆਣਾ ਦੇ ਕੁਰੂਕਸ਼ੇਤਰ ਦਾ ਰਹਿਣ ਵਾਲਾ ਹੈ। ਪਰ ਬੰਬੀਹਾ ਗੈਂਗ ਵੱਲੋਂ ਪੋਸਟ ਪਾ ਕੇ ਜ਼ਿੰਮੇਵਾਰੀ ਲੈਣ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ ਹੈ।