ਸ਼ਰਾਰਤੀ ਅਨਸਰਾਂ ਵੱਲੋਂ ਚਰਚ ‘ਚ ਬੇਅਦਬੀ, ਮਾਂ ਮਰੀਅਮ ਦੀ ਮੂਰਤੀ ਦਾ ਸਿਰ ਲੈ ਗਏ ਨਾਲ, ਘਟਨਾ CCTV ਕੈਮਰੇ ‘ਚ ਕੈਦ

ਪੱਟੀ ਮੋੜ, 31 ਅਗਸਤ 2022 – ਪੱਟੀ ਮੋੜ ‘ਚ ਕ੍ਰਿਸ਼ਚਨ ਭਾਈਚਾਰੇ ਦੀ ਚਰਚ ਵਿੱਚ ਮਾਂ ਮਰੀਅਮ ਮੂਰਤੀ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਸ਼ਰਾਰਤੀ ਅਨਸਰ ਮਾਂ ਮਰੀਅਮ ਮੂਰਤੀ ਦਾ ਸਿਰ ਤੋੜ ਕੇ ਨਾਲ ਲੈ ਗਏ ਅਤੇ ਜਾਂਦੇ ਸਮੇਂ ਚਰਚ ਵਿੱਚ ਖੜੀ ਕਾਰ ਨੂੰ ਅੱਗ ਲਗਾ ਦਿੱਤੀ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ।

ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਪੱਟੀ ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ।

ਫਿਲਹਾਲ ਪੁਲਿਸ ਬਾਰੀਕੀ ਨਾਲ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਇਲਾਕੇ ਦੀ ਨਾਕਾਬੰਦੀ ਹੋ ਚੁੱਕੀ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ ਕੇ ਇਹ ਸ਼ਰਾਰਤੀ ਅਨਸਰ ਕੌਣ ਸਨ ਤੇ ਕਿੱਥੋਂ ਆਏ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਦੋਸ਼ੀ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਹਿੰਗਾਈ ਖਿਲਾਫ ਪ੍ਰਦਰਸ਼ਨ ਲਈ ਪੰਜਾਬ ਤੋਂ ਦਿੱਲੀ ਜਾਣਗੇ 10 ਹਜ਼ਾਰ ਕਾਂਗਰਸੀ, ਵੜਿੰਗ ਨੇ ਕਿਹਾ- 8 ਸਾਲਾਂ ‘ਚ ਸਿਲੰਡਰ 350 ਤੋਂ 1150 ਦਾ ਹੋਇਆ

ਦੁਬਈ ਤੋਂ ਆਇਆ ਯਾਤਰੀ ਅੰਡਰਵੀਅਰ ‘ਚ ਲੁਕੋ ਕੇ ਲਿਆਇਆ ਸੀ 65 ਲੱਖ ਦਾ ਸੋਨਾ, ਅੰਮ੍ਰਿਤਸਰ ਅੱਡੇ ‘ਤੇ ਕਸਟਮ ਵਿਭਾਗ ਨੇ ਫੜਿਆ