ਸਿੱਧੂ ਮੂਸੇਵਾਲਾ ਕਤਲ ਕੇਸ: ਪੰਜਾਬ ਪੁਲਿਸ ਨੇ ਬਦਲਿਆ ਜਾਂਚ ਅਧਿਕਾਰੀ

ਮਾਨਸਾ, 31 ਅਗਸਤ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਜਾਂਚ ਅਧਿਕਾਰੀ (ਆਈਓ) ਨੂੰ ਅਚਾਨਕ ਬਦਲ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਥਾਣਾ ਸਦਰ ਮਾਨਸਾ ਦੇ ਐਸਐਚਓ ਅੰਗਰੇਜ਼ ਸਿੰਘ ਇਸ ਦੀ ਜਾਂਚ ਕਰ ਰਹੇ ਸਨ। ਉਨ੍ਹਾਂ ਦੀ ਥਾਂ ਹੁਣ ਗੁਰਲਾਲ ਸਿੰਘ ਨੂੰ ਜਾਂਚ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ। ਅੰਗਰੇਜ਼ ਸਿੰਘ ਥਾਣਾ ਸਿਟੀ ਮਾਨਸਾ ਦੇ ਐਸ.ਐਚ.ਓ. ਸਨ। ਇਸ ਥਾਣੇ ਦੀ ਹਦੂਦ ਅੰਦਰ ਮੂਸੇਵਾਲਾ ਦਾ ਕਤਲ ਹੋਣ ਕਾਰਨ ਉਹ ਬਤੌਰ ਜਾਂਚ ਅਧਿਕਾਰੀ ਸਨ।

ਜਿੱਥੇ ਉਸ ਨੂੰ ਗੈਂਗਸਟਰਾਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਪੁਲੀਸ ਨੂੰ ਉਸ ਦੀ ਅਤੇ ਥਾਣੇ ਦੀ ਸੁਰੱਖਿਆ ਵਧਾਉਣੀ ਪਈ। ਅੰਗਰੇਜ਼ ਸਿੰਘ ਨੂੰ ਹੁਣ ਬੁਢਲਾਡਾ ਦਾ ਐਸ.ਐਚ.ਓ. ਲਾਇਆ ਗਿਆ ਹੈ। ਹਾਲਾਂਕਿ ਮਾਨਸਾ ਦੇ ਐਸਐਸਪੀ ਗੌਰਵ ਤੁਰਾ ਨੇ ਇਸ ਨੂੰ ਰੁਟੀਨ ਤਬਾਦਲਾ ਦੱਸਿਆ ਹੈ।

ਮੂਸੇਵਾਲਾ ਕਤਲ ਕਾਂਡ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਕਰ ਰਹੀ ਹੈ। ਜਿਸ ਦੀ ਅਗਵਾਈ ਆਈਜੀ ਜਸਕਰਨ ਸਿੰਘ ਕਰ ਰਹੇ ਹਨ। ਟੀਮ ਵਿੱਚ ਮਾਨਸਾ ਦੇ ਐਸਐਸਪੀ ਗੌਰਵ ਤੂਰਾ, ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਏਆਈਜੀ ਗੁਰਮੀਤ ਚੌਹਾਨ ਵੀ ਸ਼ਾਮਲ ਹਨ। ਇਸ ਵਿੱਚ ਬਠਿੰਡਾ ਅਤੇ ਮਾਨਸਾ ਦੇ ਡੀਐਸਪੀ ਦੇ ਨਾਲ-ਨਾਲ ਥਾਣਾ ਸਿਟੀ ਮਾਨਸਾ ਦੇ ਐਸਐਚਓ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਜਾਂਚ ਅਧਿਕਾਰੀ ਅੰਗਰੇਜ਼ ਸਿੰਘ ਦੀ ਅਗਵਾਈ ‘ਚ ਪੰਜਾਬ ਪੁਲਸ ਨੇ ਮੂਸੇਵਾਲਾ ਕਤਲ ਕਾਂਡ ਦਾ ਚਲਾਨ ਪੇਸ਼ ਕਰ ਦਿੱਤਾ ਹੈ। ਜਿਸ ਵਿੱਚ 24 ਕਾਤਲਾਂ ਅਤੇ 166 ਗਵਾਹਾਂ ਦੇ ਨਾਮ ਦਰਜ ਹਨ। ਇਸ ਵਿੱਚ ਗੋਲਡੀ ਬਰਾੜ ਨੂੰ ਮਾਸਟਰਮਾਈਂਡ ਦੱਸਿਆ ਗਿਆ ਹੈ। ਇਹ ਗੋਲਡੀ ਹੀ ਸੀ ਜਿਸ ਨੇ ਮੂਸੇਵਾਲਾ ਨੂੰ ਰੇਕੀ ਕਰਨ ਦੇ ਨਾਲ-ਨਾਲ ਸ਼ੂਟਰਾਂ ਨੂੰ ਹਥਿਆਰ ਅਤੇ ਵਾਹਨ ਮੁਹੱਈਆ ਕਰਵਾਏ ਸਨ। ਇਸ ਤੋਂ ਇਲਾਵਾ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਨੇ ਵੀ ਗੋਲਡੀ ਦੀ ਸਾਜ਼ਿਸ਼ ਰਚਣ ਵਿਚ ਮਦਦ ਕੀਤੀ, ਸ਼ੂਟਰ ਮੁਹੱਈਆ ਕਰਵਾਇਆ। ਇਨ੍ਹਾਂ ਤੋਂ ਇਲਾਵਾ ਵਿਦੇਸ਼ ਭੱਜ ਗਏ ਲਾਰੈਂਸ ਦੇ ਭਤੀਜੇ ਸਚਿਨ ਥਾਪਨ ਨੂੰ ਅਜ਼ਰਬਾਈਜਾਨ ਤੋਂ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਲਾਰੈਂਸ ਦੇ ਭਰਾ ਅਨਮੋਲ ਦਾ ਟਿਕਾਣਾ ਵੀ ਕੀਨੀਆ ਤੋਂ ਪਤਾ ਲੱਗਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ਅਧਿਆਪਕਾਂ ਲਈ ਨਵੀਂ ਆਨਲਾਈਨ ਤਬਾਦਲਾ ਨੀਤੀ ਲਗਪਗ ਤਿਆਰ: ਜਲਦ ਹੋਵੇਗੀ ਲਾਗੂ

ਕੈਪਟਨ ਦੀ ਪਤਨੀ ਖਿਲਾਫ ਕਾਂਗਰਸੀਆਂ ਨੇ ਖੋਲ੍ਹਿਆ ਮੋਰਚਾ: ਪ੍ਰਨੀਤ ਕੌਰ ਨੂੰ ਕਾਂਗਰਸ ‘ਚੋਂ ਕੱਢਣ ਦੀ ਮੰਗ