ਅੰਮ੍ਰਿਤਸਰ, 8 ਸਤੰਬਰ 2022 – ਬੀਤੀ ਰਾਤ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਵਿੱਚ ਇੱਕ ਨੌਜਵਾਨ ਦੀ ਦੋ ਨਿਹੰਗਾਂ ਨਾਲ ਲੜਾਈ ਹੋ ਗਈ। ਝਗੜੇ ਵਿੱਚ ਨੌਜਵਾਨ ਕੋਲੋਂ ਇੱਕ ਨਿਹੰਗ ਦੀ ਦਸਤਾਰ ਲਹਿ ਗਈ ਅਤੇ ਅਤੇ ਗੁੱਸੇ ਵਿੱਚ ਦੋ ਨਿਹੰਗਾਂ ਅਤੇ ਇੱਕ ਸਿੱਖ ਨੌਜਵਾਨ ਨੇ ਮਿਲ ਕੇ ਨੌਜਵਾਨ ਦਾ ਕਤਲ ਕਰ ਦਿੱਤਾ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਕੋਟ ਮਾਹਣਾ ਸਿੰਘ ਰੋਡ ਦੀ ਹੈ। ਤਰਨਤਾਰਨ ਰੋਡ ਚਾਟੀਵਿੰਡ ਦਾ ਰਹਿਣ ਵਾਲਾ ਹਰਮਨਜੀਤ ਸਿੰਘ (35) ਰਾਤ ਨੂੰ ਘਰ ਤੋਂ ਹਰਿਮੰਦਰ ਸਾਹਿਬ ਵੱਲ ਜਾ ਰਿਹਾ ਸੀ। ਉਹ ਰਸਤੇ ਵਿੱਚ ਇੱਕ ਹੋਟਲ ਦੇ ਸਾਹਮਣੇ ਖੜ੍ਹਾ ਸੀ ਜਦੋਂ ਦੋ ਨਿਹੰਗ ਸਿੱਖ ਉਥੋਂ ਲੰਘੇ। ਕਿਸੇ ਗੱਲ ਨੂੰ ਲੈ ਕੇ ਉਸ ਦੀ ਹਰਮਨਜੀਤ ਸਿੰਘ ਨਾਲ ਲੜਾਈ ਹੋ ਗਈ। ਦੋਵਾਂ ਨਿਹੰਗਾਂ ਅਤੇ ਇੱਕ ਸਿੱਖ ਨੌਜਵਾਨ ਨੇ ਹਰਸਿਮਰਨ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਨੌਜਵਾਨ ਕੋਲੋਂ ਇੱਕ ਨਿਹੰਗ ਦੀ ਦਸਤਾਰ ਲਹਿ ਗਈ। ਜਿਸ ਤੋਂ ਬਾਅਦ ਗੁੱਸੇ ‘ਚ ਆਏ ਨਿਹੰਗਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਨੌਜਵਾਨ ਭੱਜਣ ਲੱਗਾ ਤਾਂ ਉਸ ਨੇ ਉਸ ਦੀ ਛਾਤੀ ‘ਤੇ ਕਿਰਚ ਨਾਲ ਵਾਰ ਕੀਤਾ।
ਦੋਵਾਂ ਨਿਹੰਗ ਸਿੱਖਾਂ ਨੇ ਹਰਮਨਜੀਤ ਸਿੰਘ ਦੇ ਤੇਜ਼ਧਾਰ ਹਥਿਆਰਾਂ ਨਾਲ ਅਜਿਹੇ ਵਾਰ ਕੀਤੇ ਕਿ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਦੋਸ਼ੀ ਉਥੋਂ ਭੱਜ ਗਏ। ਜਦੋਂ ਤੱਕ ਪੁਲਿਸ ਪਹੁੰਚੀ, ਹਰਮਨਜੀਤ ਦੀ ਮੌਤ ਹੋ ਚੁੱਕੀ ਸੀ।
ਹਰਮਨਜੀਤ ‘ਤੇ ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਸਥਾਨਕ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ। ਨਿਹੰਗਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀ ਫੜੇ ਜਾਣਗੇ। ਫਿਲਹਾਲ ਨੌਜਵਾਨ ਦੇ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ।