ਗੈਸ ਕਟਰ ਨਾਲ ATM ਕੱਟ ਕੇ ਲੁਟੇਰਿਆਂ ਨੇ 8.70 ਲੱਖ ਦੀ ਨਕਦੀ ਉਡਾਈ

ਟਾਂਡਾ (ਹੁਸ਼ਿਆਰਪੁਰ), 10 ਸਤੰਬਰ 2022 – ਜ਼ਿਲ੍ਹੇ ਦੇ ਪਿੰਡ ਚੋਟਾਲਾ ‘ਚ ਸ਼ੁੱਕਰਵਾਰ ਰਾਤ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐੱਮ ਦੇ ਤਾਲੇ ਤੋੜ ਕੇ ਕਰੀਬ 9 ਲੱਖ ਰੁਪਏ ਚੋਰੀ ਕਰ ਲਏ। ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਬੈਂਕ ਦੇ ਸਹਾਇਕ ਮੈਨੇਜਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਨੇ ਗੈਸ ਕਟਰ ਦੀ ਮਦਦ ਨਾਲ ਏਟੀਐਮ ਨੂੰ ਕੱਟ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਇਸੇ ਤਰ੍ਹਾਂ ਮਾਹਿਲਪੁਰ ਦੇ ਪਿੰਡ ਭਾਮ ਤੋਂ ਲੁਟੇਰਿਆਂ ਨੇ ਏਟੀਐਮ ਗੈਸ ਕਟਰ ਨਾਲ ਕੱਟ ਕੇ ਕਰੀਬ 8 ਲੱਖ ਰੁਪਏ ਚੋਰੀ ਕਰ ਲਏ ਸਨ। ਇਸ ਤਰ੍ਹਾਂ ਏਟੀਐਮ ਤੋੜਨ ਦੀ ਇਹ ਦੂਜੀ ਘਟਨਾ ਹੈ ਅਤੇ ਇਸ ਦੂਜੀ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੁਲਸ ਦੀ ਸੁਰੱਖਿਆ ਵਿਵਸਥਾ ‘ਤੇ ਵੀ ਸਵਾਲ ਖੜ੍ਹੇ ਹੋ ਗਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਬੀ.ਐਮ.ਡਬਲਿਊ ਕਾਰ ਅਤੇ 11 ਪਿਸਟਲਾਂ ਸਮੇਤ ਗ੍ਰਿਫਤਾਰ

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ, ਪੜ੍ਹੋ ਕਿਵੇਂ ਹੋਇਆ ਖੁਲਾਸਾ ?