ਭਾਜਪਾ ਦੱਸੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਕੀ ਬਣਿਆ : ਬਸਪਾ

  • ਭਾਜਪਾ ਤੋਂ ਬਣੀ ਜ਼ੁਮਲਾ ਪਾਰਟੀ ਲੋਕਾਂ ਦਾ ਧਿਆਨ ਭਟਕਾਉਣ ਲਈ ਵਰਤ ਰਹੀ ਹੈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ : ਜਸਵੀਰ ਗੜ੍ਹੀ

ਚੰਡੀਗੜ੍ਹ, 11 ਸਤੰਬਰ 2022 – ਬਹੁਜਨ ਸਮਾਜ ਪਾਰਟੀ ਨੇ ਕੇਂਦਰ ਦੀ ਸੱਤਾ ਵਿੱਚ ਬੈਠੀ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੋਂ ਹੁਣ ਜ਼ੁਮਲਾ ਪਾਰਟੀ ਬਣ ਚੁੱਕੀ ਹੈ। ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਭਾਜਪਾ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਹਰ ਖਾਤੇ ਵਿੱਚ 15 ਲੱਖ ਰੁਪਏ ਪਾਉਣ, 2022 ਤੱਕ ਹਰ ਗਰੀਬ ਨੂੰ ਘਰ, ਕਾਲਾ ਧੰਨ ਵਾਪਸ ਲਿਆ ਵਰਗੇ ਅਨੇਕਾਂ ਵਾਅਦਾ ਕੀਤੇ ਸਨ।

ਉਨ੍ਹਾਂ ਭਾਜਪਾ ਨੂੰ ਪੁੱਛਿਆ ਕਿ ਉਹ ਦੱਸੇ ਕਿ ਉਨ੍ਹਾਂ ਵਾਅਦਿਆਂ ਦਾ ਕੀ ਬਣਿਆ। ਉਨ੍ਹਾਂ ਕਿਹਾ ਕਿ ਭਾਜਪਾ ਸੋਸ਼ਲ ਮੀਡੀਆ ਰਾਹੀਂ ਹੈਸਟੈਗ ਚਲਾ ਕੇ ਦੂਜਿਆਂ ਦੀਆਂ ਟੀਸ਼ਰਟਾਂ ਦੀ ਕੀਮਤ ਪੁੱਛ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਧਿਆਨ ਮੁੱਦਿਆਂ ਤੋਂ ਭਟਕਾਉਣ ਲਈ ਭਾਜਪਾ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਮਿਰ ਖਾਨ ਦੇ ਘਰੋਂ 17 ਕਰੋੜ ਬਰਾਮਦ ! 5 ਟਰੰਕਾਂ ‘ਚ ਭਰੇ ਸਨ ਨੋਟ

CM ਭਗਵੰਤ ਮਾਨ ਜਰਮਨੀ ਦੇ ਸ਼ਹਿਰ ਮਿਊਨਿਖ ਪਹੁੰਚੇ, ਵਪਾਰ ਮੇਲੇ ਵਿੱਚ ਸ਼ਾਮਿਲ ਹੋਣਗੇ