ਮੂਸੇਵਾਲਾ ਕਤਲ ਕੇਸ: ਦੋਰਾਹਾ ਦੇ ਪਿੰਡ ਰਾਜਗੜ੍ਹ ਦੇ ਰਵੀ ‘ਤੇ ਲਾਰੈਂਸ ਦੇ ਭਰਾ ਨੂੰ 25 ਲੱਖ ਰੁਪਏ ਦੇਣ ਦਾ ਸ਼ੱਕ

ਖੰਨਾ, 12 ਸਤੰਬਰ 2022- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਸੋਮਵਾਰ ਨੂੰ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ 50 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਦੇ ਲਿੰਕ ਖੰਨਾ ਪੁਲਿਸ ਜ਼ਿਲ੍ਹਾ ਅਧੀਨ ਦੋਰਾਹਾ ਦੇ ਪਿੰਡ ਰਾਜਗੜ੍ਹ ਵਿੱਚ NIA ਦੀ ਟੀਮ ਵੱਲੋ ਛਾਪੇਮਾਰੀ ਕੀਤੀ ਗਈ।

ਪੰਜਾਬ ਦੇ ਏ ਕੈਟਾਗਰੀ ਦੇ ਗੈਂਗਸਟਰਾਂ ਵਿੱਚੋਂ ਇੱਕ ਰਾਜਵੀਰ ਰਵੀ ਰਾਜਗੜ੍ਹ ਵੀ ਸ਼ਾਮਲ ਹੈ, ਜੋ ਇਸ ਵੇਲੇ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਸ਼ੱਕੀ ਮੁਲਜ਼ਮ ਹੈ। ਰਾਜਵੀਰ ਰਵੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਜਗੜ੍ਹ, ਕਸਬਾ ਦੋਰਾਹਾ ਦਾ ਵਸਨੀਕ ਹੈ। ਰਾਜਵੀਰ ਰਵੀ ਉਹ ਵਿਅਕਤੀ ਹੈ ਜਿਸ ਨੇ ਲਾਰੈਂਸ ਦੇ ਭਰਾ ਅਨਮੋਲ ਨੂੰ ਦੁਬਈ ਭੇਜਣ ਲਈ ਲੁਧਿਆਣਾ ਦੇ ਟਰਾਂਸਪੋਰਟਰ ਬਲਦੇਵ ਚੌਧਰੀ ਨੂੰ 25 ਲੱਖ ਰੁਪਏ ਦਿੱਤੇ ਸਨ।

ਟਰਾਂਸਪੋਰਟਰ ਬਲਦੇਵ ਚੌਧਰੀ ਨੇ ਲਾਰੈਂਸ ਦੇ ਭਰਾ ਅਨਮੋਲ ਨੂੰ ਜੈਪੁਰ ਵਿੱਚ ਜਾਅਲੀ ਪਾਸਪੋਰਟ ਬਣਾ ਕੇ ਦੁਬਈ ਭੇਜ ਦਿੱਤਾ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਨਮੋਲ ਨਵੰਬਰ ਵਿੱਚ ਦੁਬਈ ਗਿਆ ਸੀ। ਰਾਜਵੀਰ ਰਵੀ ਦੇ ਖਿਲਾਫ ਹੁਣ ਤੱਕ 10 ਅਪਰਾਧਿਕ ਮਾਮਲੇ ਦਰਜ ਹਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਪੁਲਿਸ ਕਰੀਬ ਦੋ ਮਹੀਨਿਆਂ ਤੋਂ ਗੈਂਗਸਟਰ ਰਵੀ ਦੀ ਭਾਲ ਕਰ ਰਹੀ ਹੈ। ਇਸ ਨੂੰ ਲਾਰੈਂਸ ਗੈਂਗ ਦੀ ਮਜ਼ਬੂਤ ​​ਕੜੀ ਮੰਨਿਆ ਜਾਂਦਾ ਹੈ।

ਕੇਸ ਹਿਸਟਰੀ ਮੁਤਾਬਕ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਕਰੀਬ ਇੱਕ ਸਾਲ ਤੋਂ ਚੱਲ ਰਹੀ ਸੀ। ਇਸ ਲਈ NIA ਨੇ ਸੋਮਵਾਰ ਨੂੰ ਦੋਰਾਹਾ ‘ਚ ਰਵੀ ਦੇ ਘਰ ਪਿੰਡ ਰਾਜਗੜ੍ਹ ‘ਚ ਅੱਤਵਾਦੀਆਂ, ਗੈਂਗਸਟਰਾਂ ਦੇ ਗਠਜੋੜ ਦਾ ਪਤਾ ਲਗਾਉਣ ਅਤੇ ਡਰੱਗ ਮਨੀ ਜਾਂ ਡਰੱਗਜ਼ ਦੀ ਬਰਾਮਦਗੀ ਲਈ ਛਾਪਾ ਮਾਰਿਆ। ਦੱਸ ਦੇਈਏ ਕਿ ਐਨਆਈਏ ਨੂੰ ਇਸ ਗੈਂਗਸਟਰ ਦੇ ਪਾਕਿਸਤਾਨ ਨਾਲ ਸਬੰਧ ਹੋਣ ਦਾ ਸ਼ੱਕ ਹੈ, ਇਸ ਲਈ ਟੀਮ ਨੇ ਉਸ ਦੇ ਘਰ ਛਾਪਾ ਮਾਰਿਆ।

ਰਵੀ ਰਾਜਗੜ੍ਹ ਘਰੋਂ ਨਹੀਂ ਮਿਲਿਆ। ਉਹ ਕਾਫੀ ਸਮੇਂ ਤੋਂ ਫਰਾਰ ਹੈ ਪਰ ਦੁਪਹਿਰ ਤੱਕ ਟੀਮ ਉਸ ਦੇ ਘਰ ਹੀ ਰਹੀ। ਇਸ ਤੋਂ ਇਲਾਵਾ ਐਨਆਈਏ ਦੀਆਂ ਟੀਮਾਂ ਨੇ ਖੰਨਾ ਦੇ ਹੋਟਲ ਦੀ ਵੀ ਚੈਕਿੰਗ ਕੀਤੀ। ਟੀਮਾਂ ਨੂੰ ਸ਼ੱਕ ਸੀ ਕਿ ਹੋਟਲ ਸਟਾਫ਼ ਗੈਂਗਸਟਰਾਂ ਨੂੰ ਪਨਾਹ ਦਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਰਵੀ ਅਤੇ ਉਸਦੇ ਹੋਰ ਗੈਂਗਸਟਰ ਖੰਨਾ ਦੇ ਇੱਕ ਹੋਟਲ ਵਿੱਚ ਠਹਿਰਦੇ ਸਨ। ਇਸ ਕਾਰਨ ਟੀਮ ਨੇ ਹੋਟਲ ਦੇ ਰਿਕਾਰਡ ਦੀ ਵੀ ਜਾਂਚ ਕੀਤੀ।

2013 ਵਿੱਚ ਜਦੋਂ ਗੈਂਗਸਟਰ ਰਵੀ ਰਾਜਗੜ੍ਹ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਬੰਦ ਸੀ ਤਾਂ ਉਸ ਨੇ ਜੇਲ੍ਹ ਅਧਿਕਾਰੀਆਂ ਨਾਲ ਕੁੱਟਮਾਰ ਵੀ ਕੀਤੀ ਸੀ। ਉਸ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 7 ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਹ 2011 ਦੇ ਇੱਕ ਕਤਲ ਕੇਸ ਵਿੱਚ ਦੋਸ਼ੀ ਹੈ। ਇਸ ਮਾਮਲੇ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਧਿਕਾਰੀਆਂ ਮੁਤਾਬਕ ਰਵੀ ਰਾਜਗੜ੍ਹ ਦੀ ਵਿੱਕੀ ਗੌਂਡਰ ਗੈਂਗ ਨਾਲ ਦੁਸ਼ਮਣੀ ਸੀ। ਸਤੰਬਰ 2016 ਵਿੱਚ ਰੋਪੜ ਜੇਲ੍ਹ ਵਿੱਚ ਦੋਵੇਂ ਗੈਂਗ ਆਪਸ ਵਿੱਚ ਭਿੜ ਗਏ ਸਨ।

  • ਗੈਂਗਸਟਰ ਰਵੀ ਰਾਜਗੜ੍ਹ ਖ਼ਿਲਾਫ਼ ਪਹਿਲੀ ਐਫਆਈਆਰ 1 ਜਨਵਰੀ 2007 ਨੂੰ ਪਾਇਲ ਥਾਣੇ ਵਿੱਚ 323 ਆਈਪੀਸੀ ਤਹਿਤ ਦਰਜ ਕੀਤੀ ਗਈ ਸੀ।
  • ਦੂਜੀ ਐਫਆਈਆਰ 22 ਜੂਨ 2010 ਨੂੰ ਇਦਾਦ-ਏ-ਕਤਲ ਦੇ ਜੋਧੇਵਾਲ ਥਾਣੇ ਵਿੱਚ ਦਰਜ ਕੀਤੀ ਗਈ ਸੀ।
  • ਤੀਜੀ ਐਫਆਈਆਰ 2 ਅਪ੍ਰੈਲ 2011 ਨੂੰ ਪਾਇਲ ਥਾਣੇ ਵਿੱਚ ਦਰਜ ਕੀਤੀ ਗਈ ਸੀ। ਇਸ ਮਾਮਲੇ ਵਿੱਚ ਗੈਂਗਸਟਰ ਰਵੀ ਖ਼ਿਲਾਫ਼ 302 ਕਤਲ ਦਾ ਕੇਸ ਦਰਜ ਕੀਤਾ ਗਿਆ ਸੀ।
  • ਚੌਥਾ ਕੇਸ ਵੀ ਥਾਣਾ ਪਾਇਲ ਵਿੱਚ 22 ਨਵੰਬਰ 2011 ਨੂੰ ਦਰਜ ਹੋਇਆ ਸੀ।
  • 5ਵਾਂ ਕੇਸ 23 ਨਵੰਬਰ 2011 ਨੂੰ ਥਾਣਾ ਡਵੀਜ਼ਨ ਨੰਬਰ 7 ਵਿੱਚ ਦਰਜ ਹੋਇਆ ਸੀ। ਪੁਲਿਸ ਨੇ ਲੁਧਿਆਣਾ ਜੇਲ੍ਹ ਵਿੱਚ ਬੰਦ ਗੈਂਗਸਟਰ ਰਵੀ ਕੋਲੋਂ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਸੀ।
  • 6ਵਾਂ ਮਾਮਲਾ 26 ਜੁਲਾਈ 2013 ਨੂੰ ਥਾਣਾ ਡਿਵੀਜ਼ਨ ਨੰਬਰ 7 ਵਿੱਚ 302 ਕਤਲ ਦਾ ਦਰਜ ਹੈ।
  • ਗੈਂਗਸਟਰ ਰਵੀ ਖ਼ਿਲਾਫ਼ 25 ਜੁਲਾਈ 2014 ਨੂੰ ਥਾਣਾ ਦਾਖਾ ਵਿੱਚ ਇਰਾਦਾ-ਏ-ਕਤਲ ਦਾ 7ਵਾਂ ਕੇਸ ਦਰਜ ਹੈ।
  • 8ਵਾਂ ਮੁਕੱਦਮਾ 353,186,506 ਅਤੇ 511 ਤਹਿਤ ਹੁਸ਼ਿਆਰਪੁਰ ਥਾਣੇ ਵਿੱਚ 7 ​​ਜੁਲਾਈ 2017 ਨੂੰ ਦਰਜ ਹੈ।
  • ਗੈਂਗਸਟਰ ਰਵੀ ‘ਤੇ ਦੋਰਾਹਾ ‘ਚ ਹੀ 9 ਦਸੰਬਰ 2018 ਨੂੰ 9ਵਾਂ ਮਾਮਲਾ ਦਰਜ ਹੋਇਆ ਸੀ।
  • 23 ਦਸੰਬਰ 2020 ਨੂੰ ਲੁਧਿਆਣਾ ਦੇ ਥਾਣਾ ਸਦਰ ਵਿਖੇ ਅਸਲਾ ਐਕਟ ਤਹਿਤ 10ਵਾਂ ਮਾਮਲਾ ਦਰਜ ਕੀਤਾ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੇਨ ਖੋਹਣ ਆਏ ਲੁਟੇਰੇ ਲੇਡੀ ਟੀਚਰ ਨੇ ਬਹਾਦਰੀ ਨਾਲ ਭਜਾਏ, ਘਟਨਾ CCTV ‘ਚ ਕੈਦ

ਸਾਬਕਾ CM ਚੰਨੀ, ਭੱਠਲ ਅਤੇ ਸਾਬਕਾ ਸੂਬਾ ਪ੍ਰਧਾਨ ਦੂਲੋਂ ਨੂੰ ਕਾਂਗਰਸ ਦੀ ਸੂਬਾ ਕਾਰਜਕਾਰਨੀ ‘ਚ ਨਹੀਂ ਮਿਲੀ ਥਾਂ