ਚੰਡੀਗੜ੍ਹ: 14 ਸਤੰਬਰ 2022 – ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਗੋਲਡੀ ਬਰਾੜ ਨੂੰ ਚੈਲੈਂਜ ਕੀਤਾ ਸੀ ਕਿ ਗੋਲਡੀ ਵਿਦੇਸ਼ ਬੈਠ ਕੇ ਗੱਲ ਨਾ ਕਰੇ, ਜੇ ਹਿੰਮਤ ਹੈ ਤਾਂ ਪੰਜਾਬ ਆ ਕੇ ਦਿਖਾਏ, ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਜਾਏਗਾ।
ਇਸ ਪੋਸਟ ‘ਚ ਹੀ ਬੰਬੀਹਾ ਗਰੁੱਪ ਨੇ ਸਪੱਸ਼ਟ ਕੀਤਾ ਹੈ ਕਿ, “ਇੱਕ ਗੱਲ ਮੈਂ ਦਿੱਲੀ ਅਤੇ ਪੰਜਾਬ ਪੁਲਿਸ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਰਿੰਦਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸੀਂ ਜੋ ਵੀ ਕਰਦੇ ਹਾਂ, ਆਪਣੀ ਦੁਸ਼ਮਣੀ ਲਈ ਕਰਦੇ ਹਾਂ, ਅਸੀਂ ਕੋਈ ਨਾਜਾਇਜ਼ ਕੰਮ ਨਹੀਂ ਕਰਦੇ। ਜਿੰਨਾ ਚਿਰ ਰਿੰਦਾ ਗੈਂਗਸਟਰ ਸੀ, ਉਸ ਦਾ ਸਾਡੇ ਗੈਂਗ ਦੇ ਕਿਸੇ ਮੈਂਬਰ ਨਾਲ ਕੋਈ ਨਾ ਕੋਈ ਸਬੰਧ ਜ਼ਰੂਰ ਸੀ, ਪਰ ਜਦੋਂ ਤੋਂ ਉਹ ਦੇਸ਼ ਵਿਰੋਧੀ ਤਾਕਤਾਂ ਦੇ ਸੰਪਰਕ ਵਿੱਚ ਆਇਆ ਹੈ, ਸਾਡਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਉਸ ਨਾਲ ਕੋਈ ਸੰਪਰਕ ਹੈ।”
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਐਨ ਆਈ ਏ ਵੱਲੋਂ ਦੇਸ਼ ਦੇ ਕਈ ਸੂਬਿਆਂ ‘ਚ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਰੇਡਾਂ ਕੀਤੀਆਂ ਗਈਆਂ ਸਨ। ਐਨ ਆਈ ਏ ਨੂੰ ਨਿਪੁੱਟਸ ਮਿਲੀਆਂ ਹਨ ਕਿ ਇਹ ਗੈਂਗਸਟਰ ਦੇਸ਼ ਵਿਰੋਧੀ ਤਾਕਤਾਂ ਦੇ ਸੰਪਰਕ ‘ਚ ਹਨ ਜੋ ਕਿ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ।
ਜਿਸ ਤੋਂ ਬਾਅਦ ਬੰਬੀਹਾ ਗੁਰੱਪ ਵੱਲੋਂ ਇਹ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ।