ਜਲੰਧਰ ‘ਚ ਵੱਡੀ ਵਾਰਦਾਤ: ਕਾਰ ਦੇ ਟਾਇਰ ਨੂੰ ਪੈਂਚਰ ਲਵਾ ਰਹੇ ਵਪਾਰੀ ਕੋਲੋਂ 8 ਲੱਖ ਦੀ ਲੁੱਟ

ਜਲੰਧਰ, 15 ਸਤੰਬਰ 2022 – ਜਲੰਧਰ ਸ਼ਹਿਰ ਦੇ ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਬਾਹਰ ਪੈਟਰੋਲ ਪੰਪ ‘ਤੇ ਰਾਤ ਸਮੇਂ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ ਪੈਟਰੋਲ ਪੰਪ ਦੇ ਬਾਹਰ ਟਾਇਰ ਪੰਕਚਰ ਲਵਾ ਰਹੇ ਵਪਾਰੀ ਦੀ ਕਾਰ ਦੀ ਕੰਡਕਟਰ ਸੀਟ ਤੋਂ ਨਕਦੀ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਏ। ਲੁਟੇਰੇ ਮੋਟਰਸਾਈਕਲ ‘ਤੇ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਬੈਗ ‘ਚ 8 ਲੱਖ ਤੋਂ ਵੱਧ ਦੀ ਨਕਦੀ ਸੀ।

ਚਸ਼ਮਦੀਦਾਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਐਨਕਲੇਵ ਦੇ ਨਾਲ ਲੱਗਦੇ ਸੂਰਿਆ ਐਨਕਲੇਵ ਵਿੱਚ ਰਹਿਣ ਵਾਲਾ ਕਾਰੋਬਾਰੀ ਸ਼ਾਮ ਕਪੂਰ ਸ਼ਾਮ ਨੂੰ ਆਪਣਾ ਦਫ਼ਤਰ ਬੰਦ ਕਰਕੇ ਰੋਜ਼ਾਨਾ ਦੀ ਤਰ੍ਹਾਂ ਨਕਦੀ ਲੈ ਕੇ ਘਰ ਜਾ ਰਿਹਾ ਸੀ। ਰਸਤੇ ਵਿੱਚ ਉਸਦੀ ਇਨੋਵਾ ਗੱਡੀ ਪੰਕਚਰ ਹੋ ਗਈ। ਜਿਸ ਤੋਂ ਬਾਅਦ ਉਹ ਜਦੋਂ ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਬਾਹਰ ਪੈਟਰੋਲ ਪੰਪ ਦੇ ਕੋਨੇ ‘ਤੇ ਪੈਂਚਰ ਵਾਲੀ ਦੁਕਾਨ ਤੋਂ ਪੈਂਚਰ ਲਵਾ ਰਹੇ ਸਨ ਤਾਂ ਉਸ ਵੇਲੇ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

ਵਪਾਰੀ ਸ਼ਾਮ ਕਪੂਰ ਦੁਕਾਨਦਾਰ ਕੋਲੋਂ ਪੈਂਚਰ ਲਵਾ ਰਿਹਾ ਸੀ ਪਰ ਉਹ ਕਾਰ ਤੋਂ ਹੇਠਾਂ ਨਹੀਂ ਉਤਰਿਆ ਅਤੇ ਡਰਾਈਵਿੰਗ ਸੀਟ ‘ਤੇ ਬੈਠਾ ਰਿਹਾ। ਇਸ ਦੌਰਾਨ ਲੁਟੇਰੇ ਆ ਗਏ, ਇਕ ਨੇ ਕਾਰ ਦੀ ਖਿੜਕੀ ਖੋਲ੍ਹੀ ਅਤੇ ਕੰਡਕਟਰ ਦੀ ਸੀਟ ‘ਤੇ ਪਿਆ ਨਕਦੀ ਵਾਲਾ ਬੈਗ ਲੈ ਕੇ ਬਾਈਕ ‘ਤੇ ਫਰਾਰ ਹੋ ਗਏ। ਕੁਝ ਲੋਕ ਲੁਟੇਰਿਆਂ ਦੇ ਪਿੱਛੇ ਭੱਜੇ ਵੀ ਪਰ ਉਹ ਹੱਥ ਨਹੀਂ ਆਏ। ਇਸ ਘਟਨਾ ਤੋਂ ਬਾਅਦ ਸ਼ਾਮ ਕਪੂਰ ਕਾਫੀ ਘਬਰਾ ਗਏ।

ਉਸ ਨੇ ਆਪਣੇ ਨੇੜੇ ਸਥਿਤ ਗੁਰੂ ਗੋਬਿੰਦ ਸਿੰਘ ਐਵੀਨਿਊ ਵੈਲਫੇਅਰ ਸੁਸਾਇਟੀ ਦੇ ਮੁਖੀ ਰਾਜਨ ਗੁਪਤਾ ਨੂੰ ਬੁਲਾਇਆ। ਉਹ ਮੌਕੇ ‘ਤੇ ਆਇਆ ਅਤੇ ਸ਼ਾਮ ਕਪੂਰ ਨੂੰ ਆਪਣੇ ਘਰ ਲੈ ਗਿਆ। ਤੁਰੰਤ ਪ੍ਰਭਾਵ ਨਾਲ ਸਥਾਨਕ ਵਿਧਾਇਕ ਰਮਨ ਅਰੋੜਾ ਨੂੰ ਬੁਲਾ ਕੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਗਿਆ। ਵਿਧਾਇਕ ਨੇ ਤੁਰੰਤ ਪੁਲੀਸ ਅਧਿਕਾਰੀਆਂ ਨੂੰ ਬੁਲਾ ਕੇ ਮੌਕੇ ’ਤੇ ਪੁੱਜਣ ਲਈ ਕਿਹਾ।

ਵਿਧਾਇਕ ਦੇ ਸੱਦੇ ਤੋਂ ਬਾਅਦ ਥਾਣਾ ਰਾਮਾਮੰਡੀ ਦੀ ਪੁਲੀਸ, ਸੀਆਈਏ ਸਟਾਫ਼, ਡੀਸੀਪੀ ਜਗਮੋਹਨ ਸਿੰਘ, ਏਸੀਪੀ ਅਸ਼ਵਨੀ ਅੱਤਰੀ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਜਿਵੇਂ ਹੀ ਪਹੁੰਚੀ, ਉਨ੍ਹਾਂ ਨੇ ਸਭ ਤੋਂ ਪਹਿਲਾਂ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਥਾਣਾ ਰਾਮਾਮੰਡੀ ਦੇ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ। ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੈਟਰੋਲ ਪੰਪ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਵੀ ਲੁੱਟ ਬਾਰੇ ਪੁੱਛਿਆ ਗਿਆ। ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਆਪਣੇ ਕੰਮ ਵਿੱਚ ਰੁੱਝੇ ਹੋਏ ਸੀ। ਜਦੋਂ ਰੌਲਾ ਸੁਣਿਆ ਤਾਂ ਪਤਾ ਲੱਗਾ। ਕੁਝ ਲੋਕ ਲੁਟੇਰਿਆਂ ਦੇ ਪਿੱਛੇ ਭੱਜ ਰਹੇ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫੜੀ ਗਈ 200 ਕਰੋੜ ਦੀ ਹੈਰੋਇਨ ਦੇ ਤਾਰ ਪੰਜਾਬ ਨਾਲ ਜੁੜੇ: ਗੁਜਰਾਤ ATS ਨੇ ਕੀਤਾ ਦਾਅਵਾ

ਪਰਾਲੀ ਦੇ ਪ੍ਰਦੂਸ਼ਨ ‘ਤੇ ਕਿਵੇਂ ਪਾਈ ਜਾਵੇ ਨੱਥ, ਖੇਤੀਬਾੜੀ ਮੰਤਰੀ ਧਾਲੀਵਾਲ ਨੇ ਕੇਜਰੀਵਾਲ ਨਾਲ ਕੀਤੀ ਚਰਚਾ