ਗੁਰੂ ਹਰਸਹਾਏ, 18 ਸਤੰਬਰ 2022 – ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਪਿੰਡ ਦੇ ਨਜ਼ਦੀਕ ਗਜ਼ਨੀ ਵਾਲਾ ਮੌੜ ਕੋਲ ਇਕ ਮੋਟਰਸਾਈਕਲ ਨੂੰ ਬਚਾਉਣ ਸਮੇਂ ਘੜੁੱਕੇ ਦੇ ਬੇਕਾਬੂ ਹੋ ਕੇ ਪਟਲ ਗਿਆ। ਇਸ ਹਾਦਸੇ ‘ਚ ਕਰੀਬ 4 ਜਾਣਿਆ ਦੀ ਮੌਤ ਹੋ ਗਈ ਹੈ।
ਇਸ ਘੜੁੱਕੇ ਤੇ 20 ਤੋਂ ਵੱਧ ਲੋਕ ਸਵਾਰ ਸਨ ਤੇ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦੇ ਭਾਰੀ ਸੱਟਾਂ ਲੱਗੀਆਂ ਹਨ ਤੇ 2 ਵਿਅਕਤੀ ਕਾਫ਼ੀ ਗੰਭੀਰ ਹਨ। ਇਹ ਸਾਰੇ ਲੋਕ ਘੜੁੱਕੇ ’ਤੇ ਸਵਾਰ ਹੋ ਕੇ ਮੱਲਾਂ ਵਾਲਾ ਵਿਖੇ ਭੋਗ ’ਤੇ ਜਾ ਰਹੇ ਸਨ।
ਮਿਲੀ ਜਨਕੈ ਅਨੁਸਾਰ ਮੋਟਰਸਾਈਕਲ ਸਵਾਰ ਵਿਅਕਤੀ ਲਿੰਕ ਰੋਡ ਰਾਹੀਂ ਜੀ.ਟੀ. ਰੋਡ ਤੇ ਚੜ੍ਹ ਰਿਹਾ ਸੀ ਤਾਂ ਇਹ ਘੜੁੱਕੇ ਵਾਲਾ ਉਸ ਦੇ ਬਚਾਓ ’ਚ ਹਾਦਸਾਗ੍ਰਸਤ ਹੋ ਗਿਆ। ਇਹ ਲੋਕ ਪਿੰਡ ਕੱਟੀਆ ਵਾਲੀ ਜਲਾਲਾਬਾਦ ਦੇ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਕੇਸ ਦੀ ਜਾਂਚ ਕਰ ਰਹੀ ਹੈ।