ਘਰਦਿਆਂ ਨਾਲ ਰੁੱਸ ਕੇ ਕਾਲਜ ਗਈ ਨਾਬਾਲਗ ਨਹੀਂ ਪਰਤੀ ਘਰ, ਪੁਲਿਸ ਨੇ ਲੁਧਿਆਣਾ ਤੋਂ ਲੱਭ ਕੇ ਪਰਿਵਾਰ ਨੂੰ ਸੌਂਪਿਆ

ਅੰਮ੍ਰਿਤਸਰ, 20 ਸਤੰਬਰ 2022 – ਅੰਮ੍ਰਿਤਸਰ ਜ਼ਿਲ੍ਹੇ ਤੋਂ ਲਾਪਤਾ ਹੋਈ ਨਾਬਾਲਗ ਲੜਕੀ ਨੂੰ ਸੋਮਵਾਰ ਦੇਰ ਸ਼ਾਮ ਪੁਲਸ ਨੇ ਬਰਾਮਦ ਕਰ ਕੇ ਪਰਿਵਾਰ ਹਵਾਲੇ ਕਰ ਦਿੱਤਾ ਹੈ। ਪਰਿਵਾਰ ਵਾਲਿਆਂ ਤੋਂ ਨਾਰਾਜ਼ ਹੋ ਕੇ ਲੜਕੀ ਲੁਧਿਆਣਾ ਪਹੁੰਚ ਗਈ ਸੀ। ਸ਼ਿਕਾਇਤ ਮਿਲਣ ਦੇ 24 ਘੰਟਿਆਂ ਦੇ ਅੰਦਰ ਅੰਮ੍ਰਿਤਸਰ ਪੁਲਿਸ ਦੇ ਸਾਈਬਰ ਸੈੱਲ ਨੇ ਲੜਕੀ ਨੂੰ ਟਰੇਸ ਕਰ ਲਿਆ। ਲੜਕੀ ਨੂੰ ਮਿਲਣ ਤੋਂ ਬਾਅਦ ਪਰਿਵਾਰ ਨੇ ਪੁਲਿਸ ਦਾ ਧੰਨਵਾਦ ਵੀ ਕੀਤਾ। ਇਹ ਮਾਮਲਾ ਸ਼ਨੀਵਾਰ ਦਾ ਹੈ।

ਸੰਧੂ ਕਾਲੋਨੀ ਦੀ ਰਹਿਣ ਵਾਲੀ 17 ਸਾਲਾ ਨਾਬਾਲਗ ਲੜਕੀ ਕਾਲਜ ਲਈ ਘਰੋਂ ਨਿਕਲੀ ਸੀ ਪਰ ਸ਼ਾਮ ਤੱਕ ਘਰ ਵਾਪਸ ਨਹੀਂ ਪਰਤੀ। ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਸਾਰੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ, ਪਰ ਲੜਕੀ ਦਾ ਪਤਾ ਨਹੀਂ ਲੱਗ ਸਕਿਆ। ਐਤਵਾਰ ਨੂੰ ਪਰਿਵਾਰ ਨੇ ਥਾਣਾ ਸਦਰ ਨੂੰ ਸ਼ਿਕਾਇਤ ਦਿੱਤੀ। ਏ.ਸੀ.ਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਲੜਕੀ ਨੂੰ ਤੁਰੰਤ ਲੱਭਣ ਲਈ ਸਾਈਬਰ ਸੈੱਲ ਦੀ ਟੀਮ ਸਰਗਰਮ ਹੋ ਗਈ ਹੈ।

ਨਾਬਾਲਗ ਕਿਸੇ ਗੱਲ ਨੂੰ ਲੈ ਕੇ ਗੁੱਸੇ ‘ਚ ਆ ਗਈ ਸੀ ਅਤੇ ਪਹਿਲਾਂ ਕਾਲਜ ਅਤੇ ਫਿਰ ਉਥੋਂ ਲੁਧਿਆਣਾ ਚਲੀ ਗਈ। ਇਸ ਦੌਰਾਨ ਲੜਕੀ ਨੇ ਆਪਣਾ ਫ਼ੋਨ ਵੀ ਬੰਦ ਰੱਖਿਆ ਪਰ ਫ਼ੋਨ ਚਾਲੂ ਹੁੰਦੇ ਹੀ ਪੁਲਿਸ ਨੇ ਉਸਦੀ ਲੋਕੇਸ਼ਨ ਟਰੇਸ ਕਰਕੇ ਲੁਧਿਆਣਾ ਪੁਲਿਸ ਨਾਲ ਸੰਪਰਕ ਕੀਤਾ। ਸੋਮਵਾਰ ਸ਼ਾਮ ਤੱਕ ਲੜਕੀ ਦਾ ਪਤਾ ਲਗਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ।

ਏਸੀਪੀ ਖੋਸਾ ਨੇ ਕਿਹਾ ਕਿ ਜਦੋਂ ਵੀ ਕੋਈ ਲਾਪਤਾ ਹੋਵੇ ਤਾਂ ਉਸ ਦੀ ਸ਼ਿਕਾਇਤ ਤੁਰੰਤ ਪੁਲੀਸ ਨੂੰ ਦਿੱਤੀ ਜਾਵੇ। ਜਿਵੇਂ-ਜਿਵੇਂ ਸਮੇਂ ਦਾ ਅੰਤਰ ਵਧਦਾ ਜਾਂਦਾ ਹੈ, ਗੁੰਮ ਹੋਏ ਨੂੰ ਲੱਭਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਜਲਦੀ ਤੋਂ ਜਲਦੀ ਪੁਲਿਸ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਲਾਪਤਾ ਨੂੰ ਤੁਰੰਤ ਪਰਿਵਾਰ ਨਾਲ ਮਿਲਾਇਆ ਜਾ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

Video ਵਾਲੇ ਹੰਗਾਮੇ ਰੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ 6 ਦਿਨਾਂ ਲਈ ਬੰਦ, ਵਿਦਿਆਰਥੀ ਘਰ ਗਏ

CU ਦੀਆਂ ਵਿਦਿਆਰਥਣਾਂ ਆ ਰਹੇ ਧਮਕੀ ਭਰੇ ਮੈਸੇਜ, ਲਿਖਿਆ….’Wait and Watch’