ਬੰਬੀਹਾ ਗੈਂਗ ਨੇ ਖੋਲ੍ਹੀ ਗੈਂਗਸਟਰਾਂ ਦੀ ਆਨਲਾਈਨ ਭਰਤੀ, ਸੋਸ਼ਲ ਮੀਡੀਆ ‘ਤੇ ਜਾਰੀ ਕੀਤਾ ਨੰਬਰ, ਪੋਸਟ ਹੋ ਰਹੀ ਵਾਇਰਲ

ਚੰਡੀਗੜ੍ਹ, 23 ਸਤੰਬਰ 2022 – ਪੰਜਾਬ ਵਿੱਚ ਗੈਂਗਸਟਰਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਗੈਂਗਸਟਰਾਂ ਨੇ ਫੇਸਬੁੱਕ ‘ਤੇ ਨੌਜਵਾਨਾਂ ਨੂੰ ਗੈਂਗ ‘ਚ ਸ਼ਾਮਿਲ ਹੋਣ ਲਈ ਅਤੇ ਗੈਂਗਸਟਰ ਬਣਾਉਣ ਲਈ ਆਨਲਾਈਨ ਭਰਤੀ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਦੀ ਇੱਕ ਬੰਬੀਹਾ ਗੈਂਗ ਦੀ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ‘ਚ ਨੌਜਵਾਨਾਂ ਨੂੰ ਆਪਣੇ ਗੈਂਗ ਨਾਲ ਜੋੜਨ ਲਈ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਆਪਣਾ ਵਟਸਐਪ ਨੰਬਰ ਵੀ ਜਾਰੀ ਕੀਤਾ ਹੈ।

ਇੱਕ ਹਿੰਦੀ ਨਿਊਜ਼ ਵੈੱਬਸਾਈਟ ਅਨੁਸਾਰ ਇਹ ਪੋਸਟ ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਦੇ ਅਕਾਊਂਟ ਤੋਂ ਪਾਈ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਮੇਰਾ ਵੀਰ ਜੋ ਵੀ ਆਪਣੇ ਗਰੁੱਪ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ, ਉਹ WhatsApp ਨੰਬਰ 091-77400-13056 ‘ਤੇ ਸੰਪਰਕ ਕਰੇ। ਇਹ ਨੰਬਰ ਗੈਂਗਸਟਰਾਂ ਵੱਲੋਂ ਫੇਸਬੁੱਕ ‘ਤੇ ਜਾਰੀ ਕੀਤਾ ਗਿਆ ਹੈ।

ਪਰ ਇੱਥੇ ਖਾਸ ਗੱਲ ਇਹ ਹੈ ਕੇ ਗੈਂਗਸਟਰ ਜਨਤਕ ਤੌਰ ‘ਤੇ ਫੇਸਬੁੱਕ ਆਦਿ ‘ਤੇ ਨੰਬਰ ਜਾਰੀ ਕਰ ਰਹੇ ਹਨ ਅਤੇ ਪੰਜਾਬ ਪੁਲਿਸ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ ਜੋ ਕਿ ਹਵਾ ਵਿਚ ਦਿਖਾਈ ਦੇ ਰਿਹਾ ਹੈ। ਇਸ ਤੋਂ ਬਿਨਾ ਮਾਨ ਸਰਕਾਰ ਨੇ ਗੈਂਗਸਟਰਾਂ ‘ਤੇ ਨਕੇਲ ਕਸਣ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਵੀ ਗਠਨ ਕੀਤਾ ਹੋਇਆ ਹੈ। ਪਰ ਇਸ ਦੇ ਬਾਵਜੂਦ ਗੈਂਗਸਟਰ ਅਕਸਰ ਫੇਸਬੁੱਕ ਆਦਿ ‘ਤੇ ਆਪਣੀ ਸ਼ੋਹਰਤ ਦਾ ਦਾਅਵਾ ਕਰਦੇ ਹਨ ਅਤੇ ਵੀਡੀਓ ਆਦਿ ਬਣਾ ਕੇ ਆਪਣੇ ਆਪ ਨੂੰ ਰੋਲ ਮਾਡਲ ਹੀਰੋ ਵਜੋਂ ਪੇਸ਼ ਕਰਦੇ ਹਨ ਤਾਂ ਜੋ ਹੋਰ ਨੌਜਵਾਨ ਵੀ ਇਨ੍ਹਾਂ ਨੂੰ ਦੇਖ ਕੇ ਜੁਰਮ ਦੀ ਦੁਨੀਆ ‘ਚ ਸ਼ਾਮਲ ਹੋਣ।

ਜੇਕਰ ਪੰਜਾਬ ਪੁਲਿਸ ਨੇ ਇਸ ਤਰ੍ਹਾਂ ਵਟਸਐਪ ਨੰਬਰ ਜਾਰੀ ਕਰਨ ਵਾਲਿਆਂ ‘ਤੇ ਸ਼ਿਕੰਜਾ ਨਾ ਕੱਸਿਆ ਤਾਂ ਆਉਣ ਵਾਲੇ ਦਿਨਾਂ ‘ਚ ਕਈ ਨੌਜਵਾਨ ਗੈਂਗਸਟਰ ਗੈਂਗ ‘ਚ ਸ਼ਾਮਲ ਹੋ ਸਕਦੇ ਹਨ ਅਤੇ ਪੰਜਾਬ ‘ਚ ਗੈਂਗਸਟਰਵਾਦ ਵੀ ਨਸ਼ਿਆਂ ਵਾਂਗ ਫੈਲ ਜਾਵੇਗਾ।

ਬਠਿੰਡਾ ਪੁਲਿਸ ਨੇ ਪੰਜਾਬ ਦੇ ਖ਼ਤਰਨਾਕ ਸ਼ਾਰਪ ਸ਼ੂਟਰ ਗੈਂਗਸਟਰ ਦਵਿੰਦਰ ਬੰਬੀਹਾ ਦਾ ਰਾਮਪੁਰਾ ਫੂਲ ਇਲਾਕੇ ਵਿੱਚ ਐਨਕਾਊਂਟਰ ਕੀਤਾ ਸੀ। ਪੁਲਿਸ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਦਵਿੰਦਰ ਬੰਬੀਹਾ ਸ਼ੁਰੂ ਤੋਂ ਹੀ ਸ਼ਾਰਪ ਸ਼ੂਟਰ ਵਜੋਂ ਜਾਣਿਆ ਜਾਂਦਾ ਸੀ। ਇਹ ਗੈਂਗਸਟਰ 17 ਮਹੀਨਿਆਂ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਸੀ, ਅਤੇ ਪੁਲਿਸ ਅਤੇ ਆਪਣੇ ਦੁਸ਼ਮਣਾਂ ਨੂੰ FB ‘ਤੇ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ।

ਸ਼ੂਟਰ ਦਵਿੰਦਰ ਸਿੰਘ ਬੰਬੀਹਾ ਅਤੇ ਉਸ ਦਾ ਸਾਥੀ ਸਰਵਜੀਤ ਸਿੰਘ ਉਰਫ਼ ਸ਼ਰਾਣੀ ਪੰਜਾਬ ਸਮੇਤ ਗੁਜਰਾਤ ਅਤੇ ਮਹਾਰਾਸ਼ਟਰ ਦੀ ਪੁਲਿਸ ਨੂੰ ਲੋੜੀਂਦਾ ਹੈ। ਜਿਸ ਦੇ ਖਿਲਾਫ ਚਾਚੇ-ਭਤੀਜੇ ਦੇ ਕਤਲ ਸਮੇਤ ਕਰੀਬ ਡੇਢ ਦਰਜਨ ਮੁਕੱਦਮੇ ਦਰਜ ਹਨ। 14 ਸਤੰਬਰ 2013 ਨੂੰ ਦੋਹਰੇ ਕਤਲ ਕੇਸ ਵਿੱਚ ਫਰੀਦਕੋਟ ਵਿੱਚ ਪੇਸ਼ੀ ਦੌਰਾਨ ਦੋਵੇਂ ਮੁਲਜ਼ਮ ਪੁਲੀਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਸਨ।

ਬੰਬੀਹਾ ਨੂੰ ਫਰੀਦਕੋਟ ਪੁਲਿਸ ਨੇ 11 ਜੂਨ 2014 ਨੂੰ ਲੁਧਿਆਣਾ ਤੋਂ ਫੜਿਆ ਸੀ। ਇਸ ਦੌਰਾਨ ਪੁਲਿਸ ਅਤੇ ਬੰਬੀਹਾ ਵਿਚਕਾਰ ਕਰਾਸ ਫਾਇਰਿੰਗ ਹੋਈ, ਜਿਸ ਵਿੱਚ ਬੰਬੀਹਾ ਨੂੰ ਬਾਂਹ ‘ਚ ਗੋਲੀ ਲੱਗੀ ਸੀ ਪਰ ਪੁਲਿਸ ਬੰਬੀਹਾ ਨੂੰ ਜ਼ਿਆਦਾ ਦੇਰ ਤੱਕ ਜੇਲ੍ਹ ਵਿੱਚ ਨਹੀਂ ਰੱਖ ਸਕੀ। ਇਸ ਦੌਰਾਨ ਉਸ ਦਾ ਸਾਥੀ ਸਰਵਜੀਤ ਪੁਲਸ ਦੇ ਹੱਥ ਨਹੀਂ ਲੱਗਾ।

20 ਜਨਵਰੀ 2015 ਨੂੰ ਬੰਬੀਹਾ ਆਪਣੇ ਚਾਰ ਸਾਥੀਆਂ ਸਮੇਤ ਲੁਧਿਆਣਾ ਕੇਂਦਰੀ ਜੇਲ੍ਹ ਤੋਂ ਮੁਕਤਸਰ ਪ੍ਰੋਡਕਸ਼ਨ ਨੂੰ ਜਾਂਦੇ ਸਮੇਂ ਫਰਾਰ ਹੋ ਗਿਆ ਸੀ। ਉਦੋਂ ਤੋਂ ਹੀ ਬੰਬੀਹਾ ਪੁਲਿਸ ਦੀ ਪਕੜ ਤੋਂ ਬਾਹਰ ਸੀ। ਦੱਸਿਆ ਜਾ ਰਿਹਾ ਹੈ ਕਿ ਬੰਬੀਹਾ ਦੇ ਗੁਜਰਾਤ ਅਤੇ ਮਹਾਰਾਸ਼ਟਰ ਦੇ ਕਈ ਅਪਰਾਧਿਕ ਗਰੋਹਾਂ ਨਾਲ ਵੀ ਸੰਪਰਕ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਦੋ ਗੈਂਗਸਟਰ ਅਰਮੇਨੀਆ ਤੋਂ ਬੰਬੀਹਾ ਗੈਂਗ ਚਲਾ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਪ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਦੇ ਲਾਏ ਦੋਸ਼ਾਂ ਦੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਉਣ ਦੇ ਹੁਕਮ ਦੇਣ ਰਾਜਪਾਲ: ਮਜੀਠੀਆ

ਪੰਜਾਬ ਦੀ ਆਬਕਾਰੀ ਨੀਤੀ ਬਣਾਉਣ ਵਾਲੇ ਅਧਿਕਾਰੀ ED ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਜਾ ਸਕਣਗੇ ਵਿਦੇਸ਼, ਹੁਕਮ ਜਾਰੀ