ਜਲੰਧਰ, 23 ਸਤੰਬਰ 2022 – ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ-ਸਮਰਥਕਾਂ ਅਤੇ ਡੀਸੀਪੀ ਨਰੇਸ਼ ਡੋਗਰਾ ਵਿਚਾਲੇ ਬੁੱਧਵਾਰ ਰਾਤ ਕੁੱਟਮਾਰ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਵੀਰਵਾਰ ਸਵੇਰੇ ਵਿਧਾਇਕ ਅਰੋੜਾ ਦੇ ਸਮਰਥਕ ਐਮਐਲਆਰ ਦਰਜ ਕਰਵਾਉਣ ਲਈ ਹਸਪਤਾਲ ਪੁੱਜੇ। ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਵੱਡੇ ਭਰਾ ਰਾਜਨ ‘ਤੇ ਡਿਊਟੀ ‘ਤੇ ਮੌਜੂਦ ਮਹਿਲਾ ਡਾਕਟਰ ‘ਤੇ ਗਲਤ ਐੱਮ.ਐੱਲ.ਆਰ. ਕੱਟਣ ਲਈ ਦਬਾਅ ਪਾਉਣ ਦਾ ਦੋਸ਼ ਲਗਾਉਂਦੇ ਹੋਏ 15 ਸਟਾਫ ਮੈਂਬਰਾਂ ਨਾਲ ਬਦਸਲੂਕੀ ਦੀ ਸ਼ਿਕਾਇਤ ਵੀ ਮੈਡੀਕਲ ਸੁਪਰਡੈਂਟ ਰਾਹੀਂ ਪੁਲਸ ਨੂੰ ਦਿੱਤੀ ਗਈ ਸੀ। ਕਾਰਵਾਈ ਨਾ ਹੋਣ ਤੋਂ ਨਾਰਾਜ਼ ਡਾਕਟਰਾਂ ਨੇ ਧਰਨਾ ਵੀ ਦਿੱਤਾ। ਰਾਜਨ ਅੰਗੁਰਾਲ ਨੇ ਡਾਕਟਰ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।
ਮਾਮਲੇ ‘ਚ ਪਹਿਲਾਂ ਮੌਕੇ ‘ਤੇ ਮੌਜੂਦ ਲੋਕਾਂ ਅਤੇ ਹੱਥੋਪਾਈ ਦੀ ਵੀਡੀਓ ਵਾਇਰਲ ਹੋਈ। ਫਿਰ ਡੀਸੀਪੀ (ਇਨਵੈਸਟੀਗੇਸ਼ਨ) ਜਸਕਿਰਨਜੀਤ ਸਿੰਘ ਤੇਜਾ ਨੇ ਪਹਿਲਾ ਬਿਆਨ ਦਿੱਤਾ ਕਿ ਡੀਸੀਪੀ ਡੋਗਰਾ ਖ਼ਿਲਾਫ਼ ਐਫਆਈਆਰ ਨੰਬਰ-159 ਦਰਜ ਕੀਤੀ ਗਈ ਹੈ। ਫਿਰ ਵਿਧਾਇਕ ਰਮਨ ਅਰੋੜਾ ਅਤੇ ਡੀਸੀਪੀ ਵਿਚਾਲੇ ਬਹਿਸ ਦੀ ਵੀਡੀਓ ਵਾਇਰਲ ਹੋ ਗਈ। ਨਰੇਸ਼ ਡੋਗਰਾ ਦੇ ਮੈਡੀਕਲ ‘ਚ 7 ਅੰਦਰੂਨੀ ਸੱਟਾਂ ਦੀ ਪੁਸ਼ਟੀ ਹੋਈ ਹੈ। 2 ਘੰਟੇ ਬਾਅਦ ਡੀਸੀਪੀ (ਸਿਟੀ) ਜਗਮੋਹਨ ਸਿੰਘ ਨੇ ਕਿਹਾ, ਅਜੇ ਤੱਕ ਐਫਆਈਆਰ ਦਰਜ ਨਹੀਂ ਹੋਈ ਹੈ। ਵਾਰ-ਵਾਰ ਸੰਪਰਕ ਕਰਨ ’ਤੇ ਵਿਧਾਇਕ ਰਮਨ ਅਰੋੜਾ ਨੇ ਫੋਨ ਨਹੀਂ ਚੁੱਕਿਆ। ਦੇਰ ਸ਼ਾਮ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ। ਡੋਗਰਾ ਨੇ ਦੱਸਿਆ, ਉਨ੍ਹਾਂ ਨੂੰ ਏ.ਆਈ.ਜੀ.-2 ਪੀ.ਏ.ਪੀ. ‘ਚ ਭੇਜਿਆ ਗਿਆ ਹੈ।
ਡੀਸੀਪੀ ਡੋਗਰਾ ਨੇ ਸ਼ਾਮ ਕਰੀਬ 6 ਵਜੇ ਸਿਵਲ ਹਸਪਤਾਲ ਵਿੱਚ ਡਾਕਟਰੀ ਜਾਂਚ ਤੋਂ ਬਾਅਦ ਮੈਡੀਕੋ ਲੀਗਲ ਰਿਪੋਰਟ ਕੱਟ ਦਿੱਤੀ। ਹਮਲੇ ਕਾਰਨ ਉਸ ਦੇ ਸਰੀਰ ‘ਤੇ ਅੰਦਰੂਨੀ ਸੱਟਾਂ ਦੇ ਕਰੀਬ 7 ਨਿਸ਼ਾਨ ਪਾਏ ਗਏ ਹਨ। ਡੋਗਰਾ ਨੇ ਕਿਹਾ, ਉਹ ਵਿਧਾਇਕ ਨਾਲ ਸੁਲ੍ਹਾ ਕਰਨ ਗਏ ਸਨ। ਪਰ ਵਿਧਾਇਕ ਰਮਨ ਅਰੋੜਾ, ਉਸ ਦੇ ਜੀਜਾ ਰਾਜ ਕੁਮਾਰ ਮਦਾਨ ਤੇ ਹੋਰਨਾਂ ਨੇ ਗਾਲ੍ਹਾਂ ਕੱਢਣ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ। ਦੂਜੇ ਪਾਸੇ ਸਿਵਲ ਵਿੱਚ ਵਿਧਾਇਕ ਰਮਨ ਅਰੋੜਾ ਦੇ ਸਮਰਥਕਾਂ ਦਾ ਐਲਐਲਆਰ ਕੱਟਣ ਪਹੁੰਚੇ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੇ ਵੱਡੇ ਭਰਾ ਰਾਜਨ ਅੰਗੁਰਾਲ ਨੇ ਡਿਊਟੀ ’ਤੇ ਮੌਜੂਦ ਡਾਕਟਰ ’ਤੇ ਗਲਤ ਐਮਐਲਆਰ ਕੱਟਣ ਲਈ ਦਬਾਅ ਪਾਉਣ ਦਾ ਦੋਸ਼ ਲਾਇਆ।
ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ, ਬਿਆਨ ਲੈ ਲਿਆ ਗਿਆ ਹੈ। ਵਿਧਾਇਕ ਦੇ ਦੋਸਤ ਰਾਜ ਕੁਮਾਰ ਮਦਾਨ ਨੇ ਪੁਲਸ ਨੂੰ ਦਿੱਤੇ ਬਿਆਨ ‘ਚ ਕਿਹਾ ਕਿ ਉਹ ਵਿਧਾਇਕ ਤੇ ਹੋਰਾਂ ਨਾਲ ਮੌਕੇ ‘ਤੇ ਗਏ ਸਨ। ਇੱਥੇ ਦਫ਼ਤਰ ਦੀ ਪਾਰਕਿੰਗ ਵਿੱਚ ਸਮਰਥਕਾਂ ਨਾਲ ਮਿਲ ਕੇ ਡੀਸੀਪੀ ’ਤੇ ਹਮਲਾ ਕਰ ਦਿੱਤਾ। ਵਿਧਾਇਕ ਨੂੰ ਬਚਾਉਂਦੇ ਹੋਏ ਉਸ ਦੇ ਤਿੰਨ ਸਾਥੀ ਜ਼ਖਮੀ ਹੋ ਗਏ। ਇਸ ਦੌਰਾਨ ਬਚਾਅ ਲਈ ਆਏ ਇੱਕ ਦਲਿਤ ਨੌਜਵਾਨ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ। ਸੰਧੂ ਨੇ ਕਿਹਾ ਕਿ ਅਜੇ ਤੱਕ ਐਫਆਈਆਰ ਦਰਜ ਨਹੀਂ ਕੀਤੀ ਗਈ ਕਿਉਂਕਿ ਡੀਸੀਪੀ ਦਾ ਬਿਆਨ ਲੈਣਾ ਬਾਕੀ ਹੈ।