ਚੰਡੀਗੜ੍ਹ, 23 ਸਤੰਬਰ 2022 – ਡੀ.ਸੀ.ਪੀ. ਡੋਗਰਾ ਦਾ ਵਿਧਾਇਕ ਰਮਨ ਅਰੋੜਾ ਨਾਲ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਕੱਲ੍ਹ 22 ਸਤੰਬਰ ਦੀ ਰਾਤ ਦੋਵਾਂ ‘ਚ ਰਾਜ਼ੀਨਾਮਾ ਵੀ ਹੋ ਗਿਆ ਸੀ। ਇਸ ਦੇ ਬਾਵਜੂਦ ਹੁਣ ਡੋਗਰਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਡੋਗਰਾ ਨੂੰ ਏ.ਆਈ.ਜੀ. ਪੀ.ਏ.ਪੀ, 2 ਤਾਇਨਾਤ ਕੀਤਾ ਗਿਆ।
ਜਿਸ ‘ਤੇ ਕਾਂਗਰਸੀ ਲੀਡਰ ਸੁਖਪਾਲ ਖਹਿਰਾ ਵੱਲੋਂ ਟਵੀਟ ਕਰਕੇ ਭਗਵੰਤ ਮਾਨ ਸਰਕਾਰ ਦੇ ਬਦਲਾਵ ‘ਚ ਚੁੱਕੇ ਗਏ ਹਨ।
ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ, “ਅਸਲ ਵਿੱਚ “ਬਦਲਾਵ” ਦਾ ਮਤਲਬ ਜਲੰਧਰ ‘ਚ ਜਾਇਦਾਦ ਵਿਵਾਦ ਵਿੱਚ ਡੀਸੀਪੀ ਅਤੇ ਮਹਿਲਾ ਡਾਕਟਰ ਨਾਲ ਦੁਰਵਿਵਹਾਰ ਕਰਨ ਲਈ ਆਪਣੇ ਵਿਧਾਇਕ ਨੂੰ ਸਜ਼ਾ ਦੇਣੀ ਚਾਹੀਦੀ ਸੀ ਪਰ ਉਸ ਨੇ ਡੀਸੀਪੀ ਨੂੰ ਸਜ਼ਾ ਦੇਣ ਲਈ ਚੁਣਿਆ ਹੈ! ਭਗਵੰਤ ਮਾਨ ਦੱਸਣ ਕਿ ਇਹ ਰਵਾਇਤੀ ਪਾਰਟੀ ਸਰਕਾਰਾਂ ਤੋਂ ਇਹ ਕਿਹੜੀ ਵੱਖਰੀ ਕਾਰਵਾਈ ਹੈ ? ਉਹ ਸਰਾਰੀ ਮੰਤਰੀ ਬਾਰੇ ਚੁੱਪ ਕਿਉਂ ਹੈ ?