ਜਲੰਧਰ ਪੁਲਿਸ ਵੱਲੋਂ 11 ਟਰੈਵਲ ਏਜੰਟਾਂ ‘ਤੇ ਪਰਚਾ: 1320 ਏਜੰਸੀਆਂ ਨੇ ਨੋਟਿਸ ਦਾ ਨਹੀਂ ਦਿੱਤਾ ਸੀ ਜਵਾਬ

ਜਲੰਧਰ, 25 ਸਤੰਬਰ 2022 – ਧੋਖਾਧੜੀ ਦੇ ਮਾਮਲੇ ਵੱਧਦੇ ਹੀ ਜਲੰਧਰ ਸ਼ਹਿਰ ਦੀ ਪੁਲਿਸ ਹਰਕਤ ਵਿੱਚ ਆ ਗਈ ਹੈ। ਵੱਖ-ਵੱਖ ਥਾਣਿਆਂ ਵਿੱਚ ਦਰਜ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲੀਸ ਨੇ 11 ਟਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਪੁਲਿਸ ਅਜੇ ਹੋਰ ਸ਼ਿਕਾਇਤਾਂ ਦੀ ਜਾਂਚ ਕਰ ਰਹੀ ਹੈ, ਜਿਸ ‘ਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

ਪੁਲੀਸ ਵਿਭਾਗ ਨੇ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ, ਉਨ੍ਹਾਂ ਵਿੱਚੋਂ ਬਹੁਤੇ ਅਜਿਹੇ ਹਨ ਜਿਨ੍ਹਾਂ ਕੋਲ ਕੰਸਲਟੈਂਸੀ ਦਾ ਲਾਇਸੈਂਸ ਵੀ ਨਹੀਂ ਹੈ, ਫਿਰ ਵੀ ਉਹ ਲੋਕਾਂ ਨੂੰ ਫਰਜ਼ੀ ਤਰੀਕੇ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰ ਰਹੇ ਸਨ। ਕੁਝ ਅਜਿਹੇ ਵੀ ਹਨ ਜੋ ਲਾਈਸੈਂਸ ਦੀ ਆੜ ਵਿੱਚ ਧੋਖਾਧੜੀ ਦੀ ਦੁਕਾਨ ਚਲਾ ਰਹੇ ਸਨ। ਉਹ ਲੋਕਾਂ ਨੂੰ ਲਾਇਸੈਂਸ ਦਿਖਾ ਕੇ ਵਿਦੇਸ਼ ਭੇਜਣ ਦਾ ਭਰੋਸਾ ਦੇ ਰਹੇ ਸਨ ਪਰ ਲੋਕਾਂ ਦੇ ਖੂਨ ਪਸੀਨੇ ਦੇ ਲੱਖਾਂ ਰੁਪਏ ਹੜੱਪ ਕੇ ਗਾਇਬ ਹੋ ਗਏ।

ਪੁਲਿਸ ਨੇ ਹੁਣ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ, ਉਸ ਨਾਲ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਪੁਲੀਸ ਦੀ ਇਸ ਕਾਰਵਾਈ ਨਾਲ ਉਨ੍ਹਾਂ ਵਿੱਚ ਇਨਸਾਫ਼ ਮਿਲਣ ਦੀ ਵੀ ਕੁਝ ਆਸ ਬੱਝੀ ਹੈ ਪਰ ਪੁਲੀਸ ਵੱਲੋਂ ਦਰਜ ਕੀਤੇ ਗਏ 18 ਕੇਸਾਂ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰ

ਮੂਸੇਵਾਲਾ ਦੇ ਪਿਤਾ ਨੂੰ PGI ਤੋਂ ਮਿਲੀ ਛੁੱਟੀ ਚੰਡੀਗੜ੍ਹ: ਪਿਛਲੇ 8 ਦਿਨਾਂ ਤੋਂ ਸੀ ਹਸਪਤਾਲ ‘ਚ ਦਾਖ਼ਲ