ਗੁਰਦਾਸਪੁਰ ਦੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਬ੍ਰੇਨ ਟਿਊਮਰ ਨਾਲ ਹੋਈ ਮੌਤ

ਗੁਰਦਾਸਪੁਰ, 25 ਸਤੰਬਰ 2022 – ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਲੋਵਾਲ ਦਾ 27 ਸਾਲ ਦਾ ਮਨਿੰਦਰਪ੍ਰੀਤ ਸਿੰਘ ਜੋਕਿ ਪਿਛਲੇ ਕਰੀਬ 7 ਸਾਲ ਤੋਂ ਦੇਸ਼ ਦੀ ਫੌਜ ਦੀ 14 ਸਿੱਖ ਐਲਆਈ ਚ ਸਿਪਾਹੀ ਦੇ ਤੌਰ ਤੇ ਨੌਕਰੀ ਕਰ ਰਿਹਾ ਸੀ ਅਤੇ ਪਿਛਲੇ ਕੁਝ ਸਾਲਾਂ ਤੋਂ ਉਹ ਚਾਈਨਾ ਬਾਰਡਰ ਤੇ ਤੈਨਾਤ ਸੀ ਅਤੇ ਉਸ ਤੋਂ ਬਾਅਦ ਸਿਹਤ ਨਾ ਠੀਕ ਹੋਣ ਦੇ ਚਲਦੇ ਉਸ ਨੂੰ ਪਠਾਨਕੋਟ ਡਿਊਟੀ ਤੇ ਤੈਨਾਤ ਕੀਤਾ ਗਿਆ ਸੀ ਦੀ ਅਚਾਨਕ ਪਠਾਨਕੋਟ ਡਿਊਟੀ ਦੌਰਾਨ ਬ੍ਰੇਨ ਟਿਊਮਰ ਨਾਲ ਮੌਤ ਹੋ ਗਈ।

ਉਥੇ ਹੀ ਫੌਜੀ ਜਵਾਨ ਦੀ ਮ੍ਰਿਤਕ ਦੇਹ 24 ਸਤੰਬਰ ਨੂੰ ਦੇਰ ਸ਼ਾਮ ਉਸਦੇ ਜੱਦੀ ਪਿੰਡ ਪਹੁੰਚੀ ਜਿਥੇ ਪਰਿਵਾਰ ਦਾ ਕਹਿਣਾ ਹੈ ਕਿ ਮਨਿੰਦਰਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਅੱਜ ਕੀਤਾ ਜਾਵੇਗਾ। ਉਥੇ ਹੀ ਪਰਿਵਾਰ ਚ ਉਸਦੀ ਪਤਨੀ ਅਤੇ ਇਕ 6 ਸਾਲ ਦੀ ਬੱਚੀ ਅਤੇ ਮਾਂ ਬਾਪ ਹਨ ਜਿਹਨਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਮਨਿੰਦਰਪ੍ਰੀਤ ਸਿੰਘ ਨੇ ਦੇਸ਼ ਦੀ ਰੱਖਿਆ ਲਈ ਆਪਣਾ ਬਲੀਦਾ ਦਿਤਾ ਹੈ ਅਤੇ ਹੁਣ ਪਰਿਵਾਰ ਦੀ ਸਾਰ ਲਈ ਜਾਵੇ ਅਤ ਉਸਨੂੰ ਸ਼ਹੀਦ ਦਾ ਦਰਜਾ ਦਿਤਾ ਜਾਵੇ।

ਸ਼ਹੀਦ ਦੀ ਪਤਨੀ ਅਤੇ ਪਰਿਵਾਰਿਕ ਮੈਂਬਰ ਨੇ ਦਸਿਆ ਕਿ ਮਨੀਦਰਪ੍ਰੀਤ ਦੇ ਮਨ ਅੰਦਰ ਦੇਸ਼ ਖਾਤਿਰ ਕੁਝ ਕਰਨ ਦਾ ਜਜ਼ਬਾ ਸੀ ਅਤੇ ਜਦੋਂ ਡਿਊਟੀ ਦੌਰਾਨ ਉਸਦੇ ਬਿਮਾਰ ਹੋਣ ਦੀ ਖਬਰ ਸਾਹਮਣੇ ਆਈ ਤਾਂ ਤਦ ਵੀ ਉਸਨੇ ਆਪਣੇ ਪਰਿਵਾਰ ਨੂੰ ਹੌਂਸਲਾ ਦੇਈ ਰੱਖਿਆ ਪਰ ਜਦ ਦਿਮਾਗੀ ਅਟੈਕ ਕਾਰਨ ਉਸਦੇ ਸ਼ਹੀਦ ਹੋਣ ਦੀ ਖਬਰ ਆਈ ਤਾਂ ਪਿੱਛੇ ਪਰਿਵਾਰ ਦਾ ਹੌਂਸਲਾ ਵੀ ਪਸਤ ਹੋ ਗਿਆ। ਉਸਦੀ ਪਤਨੀ ਨੇ ਕਿਹਾ ਕਿ ਇਹ ਹਮੇਸ਼ਾ ਹੀ ਹੌਂਸਲਾ ਦਿੰਦੇ ਸਨ ਕਿ ਮੇਰੇ ਹੁੰਦੇ ਫਿਕਰ ਨਹੀਂ ਕਰਨਾ ਤੇ ਹੁਣ ਮੈਂ ਕਿਸਦੇ ਸਹਾਰੇ ਇਸ ਬੱਚੀ ਨੂੰ ਲੈਕੇ ਆਪਣੀ ਜ਼ਿੰਦਗੀ ਜੀਵਾਂਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

MP ਦੀਆਂ ਲੁਟੇਰੀਆਂ ਔਰਤਾਂ ਦਾ ਗੈਂਗ ਕਾਬੂ: ਬੈਂਕ ‘ਚ ਆਉਣ-ਜਾਣ ਵਾਲੇ ਲੋਕਾਂ ਨੂੰ ਬਣਾਉਂਦੀਆਂ ਸੀ ਨਿਸ਼ਾਨਾ

ਆਖ਼ਰ ਪੰਜਾਬ ਦੇ ਗਵਰਨਰ ਨੇ ਮਾਨ ਸਰਕਾਰ ਨੂੰ ਵਿਧਾਨ ਸਭਾ ਸੈਸ਼ਨ ਲਈ ਦਿੱਤੀ ਇਜਾਜ਼ਤ