ਚੰਡੀਗੜ੍ਹ, 25 ਸਤੰਬਰ, 2022 – ਭਗਵੰਤ ਮਾਨ ਸਰਕਾਰ ਦੇ ਮਿਲੇ ਪੱਤਰ ਤੋਂ ਬਾਅਦ ਪੰਜਾਬ ਦੇ ਗਵਰਨਰ ਦੇ ਵਲੋਂ 27 ਸਤੰਬਰ ਨੂੰ ਹੋਣ ਵਾਲੇ ਇਕ ਰੋਜ਼ਾ ਵਿਧਾਨ ਸਭਾ ਸੈਸ਼ਨ ਦੀ ਇਜਾਜ਼ਤ ਦੇ ਹੀ ਦਿੱਤੀ ਹੈ। ਇਸ ਬਾਬਤ ਰਸਮੀ ਹੁਕਮ ਵੀ ਗਵਰਨਰ ਦੇ ਵਲੋਂ ਜਾਰੀ ਕਰ ਦਿੱਤੇ ਗਏ ਹਨ।
ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਵਿਧਾਨ ਸਭਾ ਸੈਸ਼ਨ ਬੁਲਾਉਣ ਨੂੰ ਦਿੱਤੀ ਗਈ ਮਨਜ਼ੂਰੀ ਅਨੁਸਾਰ ਪੰਜਾਬ ਸਰਕਰ ਵੱਲੋਂ 27 ਸਤੰਬਰ ਨੂੰ ਸਵੇਰੇ 11 ਵਜੇ ਤੋਂ ਸੈਸ਼ਨ ਸ਼ੁਰੂ ਹੋਵੇਗਾ।
ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਸਰਕਾਰ ਅਤੇ ਰਾਜਪਾਲ ਵਿਚਾਲੇ ਟਕਰਾਅ ਹੋ ਗਿਆ ਸੀ। ਰਾਜਪਾਲ ਨੇ ਸਰਕਾਰ ਨੂੰ ਸਦਨ ਵਿੱਚ ਕੀਤੇ ਜਾਣ ਵਾਲੇ ਕਾਰੋਬਾਰ ਬਾਰੇ ਪੁੱਛਿਆ ਸੀ। ਸਰਕਾਰ ਵੱਲੋਂ ਸੈਸ਼ਨ ਦਾ ਏਜੰਡਾ ਦੱਸੇ ਜਾਣ ਤੋਂ ਬਾਅਦ ਰਾਜਪਾਲ ਨੇ ਸੈਸ਼ਨ ਬੁਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।