ਪੁਲਿਸ ਨੇ ਨਾਬਾਲਗ ਨਸ਼ਾ ਤਸਕਰ ਲੜਕੀ ਨੂੰ ਕੀਤਾ ਕਾਬੂ: ਹੈਰੋਇਨ ਵੀ ਹੋਈ ਬਰਾਮਦ

ਲੁਧਿਆਣਾ, 27 ਸਤੰਬਰ 2022 – ਲੁਧਿਆਣਾ ਜ਼ਿਲ੍ਹੇ ‘ਚ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਦਿਆਂ STF ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ‘ਚ ਨਾਬਾਲਗ ਲੜਕੀ ਨੂੰ ਨਾਮਜ਼ਦ ਕੀਤਾ ਹੈ। ਦੱਸ ਦੇਈਏ ਕਿ STF ਨੂੰ ਨਾਬਾਲਗ ਕੋਲੋਂ 220 ਗ੍ਰਾਮ ਹੈਰੋਇਨ ਵੀ ਮਿਲੀ ਹੈ। ਮਾਮਲਾ ਜਮਾਲਪੁਰ ਦੇ ਮੁੰਡੀਆਂ ਕਲਾਂ ਇਲਾਕੇ ਦਾ ਹੈ।

ਇਹ ਨੌਜਵਾਨ ਲੜਕੀ ਆਪਣੀ ਚਾਚੀ ਦੇ ਘਰ ਦੇ ਬਾਹਰ ਹੈਰੋਇਨ ਵੇਚਦੀ ਹੋਈ ਫੜੀ ਗਈ ਸੀ। ਜਦੋਂ ਐਸਟੀਐਫ ਨੇ ਨਾਬਾਲਗ ਦੀ ਸਕੂਟੀ ਦੀ ਤਲਾਸ਼ੀ ਲਈ ਤਾਂ ਡਿਗੀ ਵਿੱਚੋਂ 220 ਗ੍ਰਾਮ ਹੈਰੋਇਨ ਬਰਾਮਦ ਹੋਈ। ਨਾਬਾਲਗ ਨੇ ਦੱਸਿਆ ਕਿ ਉਹ ਆਪਣੀ ਚਾਚੀ ਕੋਲ ਨੌਕਰੀ ਲੱਭਣ ਗਈ ਸੀ। ਉਸ ਨੇ ਚਾਚੀ ਨੂੰ ਕਿਤੇ ਨੌਕਰੀ ਦਿਵਾਉਣ ਲਈ ਮਦਦ ਕਰਨ ਲਈ ਕਿਹਾ ਸੀ, ਪਰ ਚਾਚੀ ਨੇ ਉਸ ਨੂੰ ਨਸ਼ਾ ਤਸਕਰੀ ਵਿਚ ਸ਼ਾਮਿਲ ਕਰ ਲਿਆ।

ਨਾਬਾਲਗ ਮੁਤਾਬਕ ਉਹ ਪੈਸਿਆਂ ਦੇ ਲਾਲਚ ਵਿੱਚ ਫਸ ਗਈ। ਇਸ ਦੇ ਨਾਲ ਹੀ ਐਸਟੀਐਫ ਅਧਿਕਾਰੀਆਂ ਮੁਤਾਬਕ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 1.25 ਕਰੋੜ ਰੁਪਏ ਹੈ। ਨਾਬਾਲਗ ਅਤੇ ਉਸ ਦੀ ਚਾਚੀ ਸਲੀਮਾ ਰਾਣੀ ਉਰਫ਼ ਸਿੰਮੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਐਸਟੀਐਫ ਲੁਧਿਆਣਾ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਨਾਬਾਲਗ ਨੂੰ ਮੁਖਬਰ ਤੋਂ ਮਿਲੀ ਸੂਚਨਾ ਦੇ ਬਾਅਦ ਕਾਬੂ ਕੀਤਾ ਗਿਆ।

ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੰਡੀਆਂ ਕਲਾਂ ਵਿੱਚ ਇੱਕ ਔਰਤ ਦੇ ਘਰ ਦੇ ਬਾਹਰ ਨਸ਼ਾ ਵੇਚਣ ਦੀ ਸੂਚਨਾ ਮਿਲੀ ਸੀ। ਜਦੋਂ ਉਨ੍ਹਾਂ ਛਾਪਾ ਮਾਰਿਆ ਤਾਂ ਨਾਬਾਲਗ ਲੜਕੀ ਸਕੂਟੀ ‘ਤੇ ਬੈਠੀ ਦਿਖਾਈ ਦਿੱਤੀ, ਜੋ ਨਸ਼ਾ ਵੇਚ ਰਹੀ ਸੀ। ਉਸ ਨੇ ਸਕੂਟੀ ਦੀ ਡਿੱਗੀ ਵਿੱਚ ਨਸ਼ੀਲੇ ਪਦਾਰਥ ਛੁਪਾਏ ਹੋਏ ਸਨ। ਜਦੋਂ ਐਸਟੀਐਫ ਨੇ ਚੈਕਿੰਗ ਕੀਤੀ ਤਾਂ ਸਕੂਟੀ ਵਿੱਚੋਂ ਹੈਰੋਇਨ ਬਰਾਮਦ ਹੋਈ। ਇਸ ਤੋਂ ਬਾਅਦ ਨਾਬਾਲਗ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁੱਛਗਿੱਛ ਦੌਰਾਨ ਲੜਕੀ ਨੇ ਦੱਸਿਆ ਕਿ ਉਹ ਹਠੂਰ ਦੇ ਪਿੰਡ ਚੱਕਰ ਦੀ ਰਹਿਣ ਵਾਲੀ ਹੈ। 12ਵੀਂ ਪਾਸ ਕਰਨ ਤੋਂ ਬਾਅਦ ਉਹ ਨੌਕਰੀ ਲੱਭਣ ਲਈ ਆਪਣੀ ਚਾਚੀ ਕੋਲ ਆਈ, ਪਰ ਉਸ ਦੀ ਚਾਚੀ ਨੇ ਉਸ ਨੂੰ ਨਸ਼ੇ ਦੀ ਸਪਲਾਈ ‘ਚ ਸ਼ਾਮਿਲ ਕਰ ਲਿਆ। ਐਸਟੀਐਫ ਮੁਹਾਲੀ ਵਿੱਚ ਨਾਬਾਲਗ ਅਤੇ ਉਸਦੀ ਮਾਸੀ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 29, 61 ਅਤੇ 85 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਨਾਬਾਲਗ ਲੜਕੀ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਇਸ ਦੇ ਨਾਲ ਹੀ ਮੁਲਜ਼ਮ ਸਲੀਮਾ ਰਾਣੀ ਦੇ ਪਿਛਲੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਸਿੱਧੂ ਮੂਸੇਵਾਲਾ ਕਤਲ ਕਾਂਡ: ਗੈਂਗਸਟਰ ਗੋਲਡੀ ਬਰਾੜ ਕੈਨੇਡਾ ਤੋਂ ਅਮਰੀਕਾ ਭੱਜਿਆ, ਖੁਫੀਆ ਏਜੰਸੀਆਂ ਅਤੇ ਬੰਬੀਹਾ ਗੈਂਗ ਪਿੱਛੇ