ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ: ਦੋ ਗੱਡੀਆਂ ਦੀ ਟੱਕਰ ਤੋਂ ਬਾਅਦ ਲੱਗੀ ਅੱਗ

ਕੋਟਕਪੂਰਾ 28 ਸਤੰਬਰ 2022 – ਪੰਜਾਬ ਦੇ ਕੋਟਕਪੂਰਾ ਸ਼ਹਿਰ ਦੇ ਨਜ਼ਦੀਕੀ ਪਿੰਡ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਇਹ ਹਾਦਸਾ ਐਡਿੰਟਨ ਸ਼ਹਿਰ ਵਿੱਚ ਵਾਪਰਿਆ। ਨੇੜਲੇ ਪਿੰਡ ਕੋਠੇ ਗੱਜਣ ਸਿੰਘ ਵਾਲਾ ਦਾ ਰਹਿਣ ਵਾਲਾ ਗੁਰਕੀਰਤ ਪਾਲ 20 ਸਾਲ ਪਹਿਲਾਂ ਵਿਆਹ ਕਰਵਾ ਕੇ ਕੈਨੇਡਾ ਗਿਆ ਸੀ। ਭਰਾ ਅਤੇ ਉਸਦਾ ਪਰਿਵਾਰ ਵੀ ਹੁਣ ਉਸ ਦੇ ਨਾਲ ਕੈਨੇਡਾ ਵਿੱਚ ਰਹਿੰਦਾ ਸੀ। ਕੁਝ ਦਿਨ ਪਹਿਲਾਂ ਉਸ ਦੇ ਪਿਤਾ ਕੈਨੇਡਾ ਤੋਂ ਪੰਜਾਬ ਆਏ ਸਨ।

ਜਾਣਕਾਰੀ ਅਨੁਸਾਰ ਟਰਾਂਸਪੋਰਟਰ ਅਤੇ ਪ੍ਰਾਈਵੇਟ ਬੱਸ ਕੰਪਨੀ ਦੇ ਮਾਲਕ ਗੁਰਦੇਵ ਸਿੰਘ ਖੋਸਾ ਦਾ ਵੱਡਾ ਪੁੱਤਰ ਗੁਰਕੀਰਤ ਪਾਲ ਸਿੰਘ ਕਰੀਬ ਵੀਹ ਸਾਲ ਪਹਿਲਾਂ ਕੋਟਕਪੂਰਾ ਦੀ ਰਹਿਣ ਵਾਲੀ ਇੱਕ ਕੁੜੀ ਨਾਲ ਵਿਆਹ ਕਰਕੇ ਕੈਨੇਡਾ ਗਿਆ ਸੀ। ਉਥੇ ਉਸ ਨੇ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ।

ਕੁਝ ਦਿਨ ਪਹਿਲਾਂ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਕੈਨੇਡਾ ਤੋਂ ਪੰਜਾਬ ਪਰਤੇ ਗੁਰਦੇਵ ਸਿੰਘ ਖੋਸਾ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਕੀਰਤ ਪਾਲ ਰੋਜ਼ਾਨਾ ਫੋਰਟ ਮੈਕਮਰੀ ਤੋਂ ਐਡਮਿੰਟਨ ਲਈ ਆਉਂਦਾ ਸੀ। 25 ਸਤੰਬਰ ਨੂੰ ਉਹ ਫੋਰਟ ਮੈਕਮਰੀ ਵਿਖੇ ਆਪਣੀ ਟਰਾਲੀ ਪਾਰਕ ਕਰਕੇ ਪਿਕਅੱਪ ‘ਤੇ ਐਡਿੰਟਨ ਵਾਪਸ ਆ ਰਿਹਾ ਸੀ।

ਇਸ ਦੌਰਾਨ ਰਸਤੇ ਵਿੱਚ ਐਡਿੰਟਨ ਤੋਂ ਕਰੀਬ ਦਸ ਕਿਲੋਮੀਟਰ ਪਹਿਲਾਂ ਉਸ ਦੀ ਪਿਕਅਪ ਇੱਕ ਹੋਰ ਪਿਕਅੱਪ ਨਾਲ ਟਕਰਾ ਗਈ। ਇਸ ਘਟਨਾ ਵਿੱਚ ਦੋਵੇਂ ਵਾਹਨ ਸੜ ਕੇ ਸੁਆਹ ਹੋ ਗਏ ਅਤੇ ਦੋਵੇਂ ਵਾਹਨਾਂ ਦੇ ਡਰਾਈਵਰ ਵੀ ਸੜ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ਗੈਂਗਸਟਰਾਂ ਦੀ ਭਰਤੀ ਲਈ ਚੱਲ ਰਿਹਾ ‘ਮੁਕਾਬਲਾ’: ਹੁਣ ਗੋਲਡੀ ਬਰਾੜ ਨੌਜਵਾਨ ਲੜਕਿਆਂ ਕਰ ਰਿਹਾ ਫੋਨ, ਪਹਿਲਾਂ ਬੰਬੀਹਾ ਗੈਂਗ ਨੇ ਜਾਰੀ ਕੀਤਾ ਸੀ ਨੰਬਰ

ਬੈਂਕ ਤੋਂ 25 ਲੱਖ ਰੁਪਏ ਦਾ ਕਰਜ਼ਾ ਲੈ ਕੇ ਫਰਾਡ ਕਰਨ ਵਾਲਾ ਭਗੌੜਾ ਵਿਜੀਲੈਂਸ ਬਿਉਰੋ ਵੱਲੋਂ ਕਾਬੂ