MLA ਲਾਭ ਸਿੰਘ ਉਗੇਕੇ ਦੇ ਪਿਤਾ ਦਾ ਦੇਹਾਂਤ, DMC ਲੁਧਿਆਣਾ ਵਿੱਚ ਲਏ ਆਖਰੀ ਸਾਹ

ਲੁਧਿਆਣਾ, 27 ਸਤੰਬਰ 2022 – ਭਦੌੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਦੇਹਾਂਤ ਹੋ ਗਿਆ ਹੈ। ਵਿਧਾਇਕ ਦੇ ਪਿਤਾ ਦਰਸ਼ਨ ਸਿੰਘ ਨੂੰ ਬੀਤੇ ਦਿਨ ਇਲਾਜ ਲਈ ਡੀਐਮਸੀ ਲੁਧਿਆਣਾ ਦਾਖਲ ਕਰਵਾਇਆ ਗਿਆ ਸੀ।

ਉਹ ਪਿਛਲੇ ਕਈ ਦਿਨਾਂ ਤੋਂ ਡੀਐਮਸੀ ਵਿੱਚ ਇਲਾਜ ਅਧੀਨ ਸੀ। ਅਜੇ ਤੱਕ ਡੀਐਮਸੀ ਵੱਲੋਂ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਹਸਪਤਾਲ ਦੇ ਸੂਤਰਾਂ ਅਨੁਸਾਰ ਉਸ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਸਰੀਰ ‘ਚੋਂ ਖੂਨ ਨੂੰ ਬਦਲਣ ਲਈ ਇਕ ਵਿਸ਼ੇਸ਼ ਮਸ਼ੀਨ ਲਗਾਈ ਗਈ ਸੀ। ਇਸ ਦੌਰਾਨ ਉਹਨਾਂ ਦੀ ਮੌਤ ਹੋ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਅੱਜ ਸ਼ਾਮ ਜੱਦੀ ਪਿੰਡ ਉਗੋਕੇ ‘ਚ ਅੰਤਿਮ ਸਸਕਾਰ ਕੀਤਾ ਜਾਵੇਗਾ। ਦੱਸ ਦੇਈਏ ਕਿ 22 ਸਤੰਬਰ ਨੂੰ ਗਲਤ ਦਵਾਈ ਖਾਣ ਨਾਲ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ ਅਤੇ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਡੀਐਮਸੀ ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਅੱਜ ਪੰਜ ਦਿਨ ਬਾਅਦ ਦਿਹਾਂਤ ਹੋ ਗਿਆ ਹੈ। ਇਸ ਘਟਨਾ ਨਾਲ ਪੂਰੇ ਪਿੰਡ ਉਗੋਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਉਗੋਕੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਰਨਾਲਾ ਦੇ ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਸੁਰਖੀਆਂ ਵਿੱਚ ਆਏ ਸਨ। ਲਾਭ ਸਿੰਘ ਉਗੋਕੇ ਨੇ ਸਰਕਾਰੀ ਸਕੂਲ ਵਿੱਚ ਵਿੱਦਿਆ ਹਾਸਲ ਕੀਤੀ। ਉਗੋਕੇ ਦੀ ਮਾਤਾ ਬਲਦੇਵ ਕੌਰ ਸਕੂਲ ਵਿੱਚ ਹੀ ਸਫਾਈ ਕਰਮਚਾਰੀ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੱਖਰੀ HSGPC ਬਣਾਉਣ ‘ਤੇ ਹਰਸਿਮਰਤ ਨੇ ਕਿਹਾ ਸਿੱਖ ਪੰਥ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼, ਕੇਂਦਰ 2024 ਤੱਕ ਖੇਤਰੀ ਪਾਰਟੀਆਂ ਨੂੰ ਕਰਨਾ ਚਾਹੁੰਦੀ ਖਤਮ

ਗੁਰਦਾਸਪੁਰ ਦੇ ਬਾਰਡਰ ਕਰੀਬ 8 ਮਿੰਟ ਤੱਕ ਰਿਹਾ ਪਾਕਿਸਤਾਨੀ ਡਰੋਨ : BSF ਨੇ 81 ਰਾਉਂਡ ਫਾਇਰ ਕੀਤੇ