ਵੱਡੀ ਖ਼ਬਰ: ਮੰਦਰ ਦੀ ਗੋਲਕ ‘ਚੋਂ ਮਿਲੇ ਪਾਕਿਸਤਾਨੀ ਨੋਟ ‘ਤੇ ਲਿਖੀ ਮਿਲੀ ਧਮਕੀ

ਅੰਮ੍ਰਿਤਸਰ, 30 ਸਤੰਬਰ 2022 – ਅੰਮ੍ਰਿਤਸਰ ਦੇ ਇਲਾਕੇ ਛੇਹਰਟਾ ਦੇ ਇਕ ਮੰਦਰ ਦੀ ਗੋਲਕ ‘ਚੋਂ ਪਾਕਿਸਤਾਨੀ ਨੋਟ ਮਿਲੇ ਹਨ, ਜਿਸ ‘ਤੇ ਧਮਕੀ ਲਿਖ ਕੇ ਪੰਜ ਲੱਖ ਦੀ ਫਿਰੌਤੀ ਮੰਗੀ ਗਈ ਹੈ। ਪੁਲਿਸ ਵਲੋਂ ਮੰਦਰ ਦੇ ਸੇਵਾਦਾਰ ਦੀ ਸ਼ਿਕਾਇਤ ‘ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਨੋਟ ਮੰਦਰ ਦੀ ਗੋਲਕ ਵਿੱਚ ਪਾ ਦਿੱਤੇ ਗਏ ਸਨ। ਗੋਲਕ ਦੇ ਚੰਦੇ ਦੀ ਗਿਣਤੀ ਕਰਨ ਲਈ ਜਦੋਂ ਪੇਟੀ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚ 100 ਰੁਪਏ ਦਾ ਪਾਕਿਸਤਾਨੀ ਨੋਟ ਮਿਲਿਆ, ਜਿਸ ‘ਤੇ ਧਮਕੀ ਦਿੱਤੀ ਗਈ ਕਿ 5 ਲੱਖ ਰੁਪਏ ਦਾ ਪ੍ਰਬੰਧ ਕਰੋ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਘਟਨਾ ਅੰਮ੍ਰਿਤਸਰ ਦੇ ਛੇਹਰਟਾ ਦੀ ਹੈ। ਘਣੂਪੁਰ ਕਾਲੇ ‘ਚ ਸਥਿਤ ਸ਼੍ਰੀ ਬਾਲਾਜੀ ਧਾਮ ਚੈਰੀਟੇਬਲ ਟਰੱਸਟ ਮੰਦਿਰ ਦੀ ਗੋਲਕ ‘ਚੋਂ 100 ਰੁਪਏ ਦਾ ਪਾਕਿਸਤਾਨੀ ਨੋਟ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਇਸ ‘ਤੇ ਪੰਜਾਬੀ ‘ਚ ਧਮਕੀ ਲਿਖੀ ਹੋਈ ਹੈ। ਇਹ ਧਮਕੀ ਕਿਸੇ ਹੋਰ ਨੂੰ ਨਹੀਂ, ਸਗੋਂ ਮੰਦਰ ਦੇ ਮਹੰਤ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਸ਼ਨੀਲ ਮਹਾਰਾਜ ਨੂੰ ਦਿੱਤੀ ਗਈ ਹੈ। ਸ਼ਨੀਲ ਮੰਦਿਰ ਦੇ ਮਹੰਤ ਹੋਣ ਤੋਂ ਇਲਾਵਾ ਪੰਜਾਬ ਪੁਲਿਸ ਵਿੱਚ ਵੀ ਹੈ ਅਤੇ ਅੰਮ੍ਰਿਤਸਰ ਦਿਹਾਤੀ ਵਿੱਚ ਸੀਨੀਅਰ ਅਧਿਕਾਰੀ ਦਾ ਰੀਡਰ ਵੀ ਹੈ।

ਮਹੰਤ ਨੇ ਦੱਸਿਆ ਕਿ ਨੋਟ ‘ਤੇ ਪੰਜਾਬੀ ‘ਚ ਲਿਖੀ ਧਮਕੀ ‘ਚ ਲਿਖਿਆ ਹੈ ਕਿ ਬਾਬਾ ਸ਼ਨੀਲ, ਤੁਸੀਂ ਬਹੁਤ ਮਾਇਆ ਇਕੱਠੀ ਕੀਤੀ ਹੈ, ਸਾਨੂੰ ਪਤਾ ਹੈ। ਸਾਨੂੰ ਮਾਇਆ ਦੀ ਬਹੁਤ ਲੋੜ ਹੈ। ਤੇਰੇ ਘਰ ਤੋਂ ਲੈ ਕੇ ਤੇਰੇ ਮੰਦਰ ਤੱਕ, ਤੈਨੂੰ ਕਿਸੇ ਨੇ ਬਚਾਉਣ ਲਈ ਨਹੀਂ ਆਉਣਾ। ਤੈਨੂੰ ਜਲਦੀ ਹੀ ਪਤਾ ਲੱਗ ਜਾਵੇਗਾ। 5 ਲੱਖ ਰੁਪਏ ਤਿਆਰ ਰੱਖੋ।

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ 29 ਜੁਲਾਈ ਨੂੰ ਵੀ ਬਾਬਾ ਸ਼ਨੀਲ ਨੂੰ ਧਮਕੀ ਦਿੱਤੀ ਗਈ ਸੀ। ਮੰਦਰ ‘ਚੋਂ ਇਕ ਨੋਟ ਬਰਾਮਦ ਹੋਇਆ, ਜਿਸ ‘ਤੇ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਬਾਬੇ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਤੇ ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਸੀ। ਇਸ ਤੋਂ ਬਾਅਦ ਬਾਬੇ ਨੂੰ ਦੁਬਾਰਾ ਸ਼ਿਕਾਇਤ ਵਾਪਸ ਲੈਣ ਦੀ ਧਮਕੀ ਦਿੱਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਸ਼ਵਨੀ ਸ਼ਰਮਾ ਨੇ ਹਸਪਤਾਲ ਦੇ ਫਰਸ਼ ‘ਤੇ ਬੱਚੇ ਨੂੰ ਜਨਮ ਦੇਣ ਵਾਲੀ ਪੀੜਤ ਔਰਤ ਨਾਲ ਘਰ ਪੁੱਜ ਕੇ ਕੀਤੀ ਮੁਲਾਕਾਤ

ਕਾਂਗਰਸੀ ਵਿਧਾਇਕ ਖੁਦ ਤਾਂ ‘ਨਕਲੀ ਮੁੱਖ ਮੰਤਰੀ’ ਨਾਲ ਕੰਮ ਕਰਦੇ ਸਨ, ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਤੋਂ ਹੀ ਭਾਜਪਾ ਦੇ ਸਕੇ ਰਹੇ ਹਨ: ਭਗਵੰਤ ਮਾਨ