ਚੰਡੀਗੜ੍ਹ, 1 ਅਕਤੂਬਰ 2022 – 3 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਆਖਰੀ ਦਿਨ ਹੈ। ਇਸ ਸੰਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਮਾਂ ਸਾਰਨੀ ਜਾਰੀ ਕੀਤੀ ਹੈ।
ਜਿਸ ‘ਚ ਤਿੰਨ ਵਿਧਾਨਿਕ ਕਾਰੋਬਾਰ ਪੇਸ਼ ਕੀਤੇ ਗਏ ਹਨ। ਇਨ੍ਹਾਂ ‘ਚ ਸਭ ਤੋਂ ਅਹਿਮ ਪੰਜਾਬ ਸਰਕਾਰ ਦਾ ਭਰੋਸੇ ਦਾ ਵੋਟ ਹਾਸਲ ਕਰਨਾ ਹੈ। ਇਸ ਨੂੰ ਪੰਜਾਬ ਸਰਕਾਰ ਵੱਲੋਂ ਸੈਸ਼ਨ ਦੇ ਪਹਿਲੇ ਦਿਨ ਪੇਸ਼ ਕੀਤਾ ਗਿਆ ਸੀ ਜਿਸ ‘ਤੇ ਰੱਜ ਕੇ ਵਿਰੋਧੀ ਧਿਰਾਂ ਨੇ ਹੰਗਾਮਾਂ ਕੀਤਾ ਸੀ। 3 ਅਕਤੂਬਰ ਨੂੰ ਇਸ ‘ਤੇ ਵੋਟਿੰਗ ਹੋਵੇਗੀ, ਅਤੇ ਇੱਕ ਵਾਰ ਇਸ ਮਸਲੇ ਤੇ ਵਿਰੋਧੀ ਧਿਰਾਂ ਵੱਲੋਂ ਹੰਗਾਮਾਂ ਕੀਤਾ ਜਾਵੇਗਾ। ਪੜ੍ਹੋ 3 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ‘ਚ ਕਿਹੜੇ ਵਿਧਾਨਿਕ ਕਾਰੋਬਾਰ ਪੇਸ਼ ਕੀਤੇ ਜਾਣਗੇ….