ਜੰਮੂ-ਕਸ਼ਮੀਰ, 5 ਅਕਤੂਬਰ 2022 – ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਚਾਰ ਅੱਤਵਾਦੀ ਮਾਰੇ ਗਏ ਹਨ। ਸ਼ੋਪੀਆਂ ਦੇ ਦਰਾਚ ਇਲਾਕੇ ‘ਚ ਮੰਗਲਵਾਰ ਰਾਤ ਤੋਂ ਚੱਲ ਰਹੇ ਮੁਕਾਬਲੇ ‘ਚ ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀਆਂ ਨੂੰ ਮਾਰ ਦਿੱਤਾ, ਜਦਕਿ ਸ਼ੋਪੀਆਂ ਦੇ ਮੂਲੂ ਇਲਾਕੇ ‘ਚ ਹੋਏ ਮੁਕਾਬਲੇ ‘ਚ ਲਸ਼ਕਰ-ਏ-ਤੋਇਬਾ ਦਾ ਇਕ ਅੱਤਵਾਦੀ ਮਾਰਿਆ ਗਿਆ। ਮੂਲੂ ‘ਚ ਮੁਕਾਬਲਾ ਅਜੇ ਵੀ ਜਾਰੀ ਹੈ।
ਦ੍ਰਾਚ ਇਲਾਕੇ ‘ਚ ਮਾਰੇ ਗਏ ਦੋ ਅੱਤਵਾਦੀ ਹਨਾਨ ਬਿਨ ਯਾਕੂਬ ਅਤੇ ਜਮਸ਼ੇਦ 10 ਅਕਤੂਬਰ ਨੂੰ ਪੁਲਵਾਮਾ ਦੇ ਪਿੰਗਲਾਨਾ ‘ਚ ਐੱਸਪੀਓ ਜਾਵੇਦ ਡਾਰ ਦੀ ਹੱਤਿਆ ਅਤੇ 24 ਸਤੰਬਰ ਨੂੰ ਪੁਲਵਾਮਾ ‘ਚ ਪੱਛਮੀ ਬੰਗਾਲ ਦੇ ਮਜ਼ਦੂਰ ਦੀ ਹੱਤਿਆ ‘ਚ ਸ਼ਾਮਲ ਸਨ। ਪੁਲਸ ਮੁਤਾਬਕ ਡਰਾਚ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਟੀਮ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।