ਪਟਿਆਲਾ, 5 ਅਕਤੂਬਰ 2022 – ਪਟਿਆਲਾ ‘ਚ ਤਾਇਨਾਤ ਪੁਲਿਸ ਡੀਐਸਪੀ ਸੰਜੀਵ ਸਾਗਰ ‘ਤੇ ਬਲਾਤਕਾਰ ਦਾ ਦੋਸ਼ ਲੱਗਾ ਹੈ। ਇਹ ਦੋਸ਼ ਡੀਐਸਪੀ ਦੇ ਘਰ ਕਿਰਾਏ ’ਤੇ ਰਹਿ ਰਹੀ ਇੱਕ ਔਰਤ ਨੇ ਲਾਏ ਹਨ। ਔਰਤ ਦੀ ਸ਼ਿਕਾਇਤ ਤੋਂ ਬਾਅਦ ਪਟਿਆਲਾ ਪੁਲਿਸ ਨੇ ਡੀਐਸਪੀ ਸੰਜੀਵ ਸਾਗਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਔਰਤ ਨੇ ਪੁਲੀਸ ਨੂੰ ਦੱਸਿਆ ਕਿ ਉਹ ਡੀਐਸਪੀ ਦੇ ਘਰ ਕਿਰਾਏਦਾਰ ਵਜੋਂ ਰਹਿ ਰਹੀ ਸੀ। ਇਸ ਦੌਰਾਨ ਸੰਜੀਵ ਸਾਗਰ ਨੇ ਉਸ ਨਾਲ ਬਲਾਤਕਾਰ ਕੀਤਾ। ਡੀਐਸਪੀ ਦੇ ਗੰਨਮੈਨ ਸਤਬੀਰ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਗਲਤ ਕੰਮਾਂ ਵਿੱਚ ਉਸਦਾ ਸਾਥ ਦਿੱਤਾ।
ਪਟਿਆਲਾ ਪੁਲਿਸ ਨੇ ਪੀੜਤਾ ਦੇ ਗੰਭੀਰ ਦੋਸ਼ਾਂ ‘ਤੇ ਡੀਐਸਪੀ ਸੰਜੀਵ ਸਾਗਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਦੋਸ਼ ਹੈ ਕਿ ਮਾਮਲੇ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਲਈ ਗਠਿਤ ਐਸ.ਆਈ.ਟੀ ਨੇ ਵੀ ਪੀੜਤਾ ਨੂੰ ਵਾਰ-ਵਾਰ ਥਾਣਾ ਬਰਨਾਲਾ ਬੁਲਾਇਆ, ਜਿਸ ਕਾਰਨ ਪੀੜਤਾ ਮਾਨਸਿਕ ਤਣਾਅ ‘ਚ ਆ ਗਈ।
ਮਹਿਲਾ ਨੇ ਕਿਹਾ ਕਿ ਡੀਐਸਪੀ ਸੰਜੀਵ ਕੁਮਾਰ ਸਮੇਤ ਐਸਆਈਟੀ ਟੀਮ ਦੇ ਮੈਂਬਰ ਉਸ ਦੇ ਨਾਲ ਦੇ ਅਤੇ ਉਸ ਦੇ ਜੂਨੀਅਰ ਹੋਣ ਕਾਰਨ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕਰ ਰਹੇ ਸਨ। ਸ਼ਿਕਾਇਤ ਦੇ ਨਾਲ ਹੀ ਉਸ ਨੇ ਸੰਜੀਵ ਕੁਮਾਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਹੋਈ ਗੱਲਬਾਤ ਦੀ ਆਵਾਜ਼ ਰਿਕਾਰਡਿੰਗ ਵੀ ਪੁਲੀਸ ਨੂੰ ਦਿੱਤੀ ਹੈ।
ਫਿਲਹਾਲ ਪਟਿਆਲਾ ਪੁਲਿਸ ਡੀ.ਐਸ.ਪੀ ਸੰਜੀਵ ਸਾਗਰ ‘ਤੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ, ਪੀੜਤ ਲੜਕੀ ਕਿੰਨੇ ਸਮੇਂ ਤੋਂ ਮੁਲਜ਼ਮ ਦੇ ਘਰ ਕਿਰਾਏਦਾਰ ਵਜੋਂ ਰਹਿ ਰਹੀ ਸੀ, ਆਵਾਜ਼ ਰਿਕਾਰਡਿੰਗ ਅਤੇ ਹੋਰ ਸਬੂਤਾਂ ਦੀ ਸੱਚਾਈ ਕੀ ਹੈ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।