ਅਮਰੀਕਾ ’ਚ ਅਗਵਾ ਹੋਏ ਨਿੱਕੀ ਬੱਚੀ ਸਮੇਤ ਚਾਰੇ ਪੰਜਾਬੀਆਂ ਦੀਆਂ ਲਾਸ਼ਾਂ ਮਿਲੀਆਂ

ਨਵੀਂ ਦਿੱਲੀ, 6 ਅਕਤੂਬਰ 2022: ਅਮਰੀਕਾ ਦੀ ਮਰਸਡ ਕਾਉਂਟੀ ਵਿਚ ਅਗਵਾ ਕੀਤੇ ਗਏ ਚਾਰੋਂ ਪੰਜਾਬੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਪ੍ਰਗਟਾਵਾ ਮਰਸਡ ਕਾਉਂਟੀ ਸ਼ੈਰਿਫ ਵਰਨ ਵਾਰਨਕੇ ਨੇ ਕੀਤਾ ਹੈ।

ਉਹਨਾ ਦੱਸਿਆ ਕਿਚਾਰਾਂ ਦੀਆਂ ਲਾਸ਼ਾਂ ਇੰਡੀਆਨਾ ਰੋਡ ਤੇ ਹਚਿਨਸਨ ਰੋਡ ਨੇੜਲੇ ਇਕ ਬਾਗ ਵਿਚੋਂ ਮਿਲਿੀਆਂ ਹਨ। ਕਿਓਨ 546 ਡਾਟ ਕਾਮ ਅਤੇ ਕੇ ਐਸ ਈ ਈ 24 ਦੀਆਂ ਰਿਪੋਰਟਾਂ ਮੁਤਾਬਕ ਫਾਰਮ ’ਤੇ ਕੰਮ ਕਰਦੇ ਇਕ ਮਜ਼ਦੂਰ ਨੇ ਪੁਲਿਸ ਨੂੰ ਫੋਨ ਕਰ ਕੇ ਇਸਦੀ ਸੂਚਨਾ ਦਿੱਤੀ।

ਸੋਮਵਾਰ ਨੁੰ 8 ਮਹੀਨਿਆਂ ਦੀ ਆਰੂਹੀ ਧੇਰੀ, ਉਸਦੀ ਮਾਤਾ 27 ਸਾਲਾਂ ਦੀ ਜਸਲੀਨ ਕੌਰ, ਪਿਤਾ 26 ਸਾਲਾਂ ਦੇ ਜਸਦੀਪ ਸਿੰਘ ਤੇ ਉਹਨਾਂ ਦੇ ਪਰਿਵਾਰਕ ਮਿੱਤਰ 39 ਸਾਲਾਂ ਅਮਨਦੀਪ ਸਿੰਘ ਨੂੰ ਅਗਵਾ ਕਰ ਲਿਆ ਗਿਆ ਸੀ। ਅਗਵਾਕਾਰ ਨੂੰ ਪੁਲਿਸ ਨੇ ਪਹਿਲਾਂ ਹੀ ਫੜ ਲਿਆ ਸੀ ਪਰ ਅਗਵਾ ਹੋਣ ਵਾਲਿਆਂ ਦਾ ਪਤਾ ਨਹੀਂ ਚੱਲਿਆ ਸੀ। ਹੁਣ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਹਨ।

ਤੁਹਾਨੂੰ ਦੱਸ ਦਈਏ ਕਿ ਇਕ ਵਿਅਕਤੀ ਜੋ ਕਿ ਨਾਕਾਪ ਪੋਸ਼ ਸੀ ਤੇ ਭਿਖਾਰੀ ਬਣ ਕੇ ਉਹਨਾਂ ਦੇ ਦਫਤਰ ਵਿੱਚ ਆਇਆ ਤੇ ਪਿਸਤੌਲ ਦੀ ਨੋਕ ਤੇ ਸਾਰਿਆਂ ਨੂੰ ਅਗਵਾ ਕਰ ਕੇ ਉਹਨਾਂ ਦੀ ਗੱਡੀ ਵਿੱਚ ਹੀ ਲੈ ਗਿਆ ਸੀ, ਜਿਸ ਤੋਂ ਬਾਅਦ ਕਰੀਬ 30 ਕਿਲੋਮੀਟਰ ਦੀ ਦੂਰੀ ਤੇ ਅਗਵਾ ਹੋਏ ਲੋਕਾ ਦੇ ਮੋਬਾਈਲ ਮਿਲੇ ਸੀ ਤੇ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਨੇ ਡਰੋਨ ਅਧਾਰਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼; ਇੱਕ ਕੈਦੀ ਸਮੇਤ ਦੋ ਗ੍ਰਿਫਤਾਰ

FCI ਦੇ ਸੇਵਾਮੁਕਤ ਕਰਮਚਾਰੀ ਨੂੰ ਵਿਜੀਲੈਂਸ ਨੇ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ