ਮੁੰਬਈ, 7 ਅਕਤੂਬਰ 2022 – ਵੈਟਰਨ ਦਿੱਗਜ਼ ਅਦਾਕਾਰ ਅਰੁਣ ਬਾਲੀ ਦਾ 79 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਵੀਰ ਜ਼ਾਰਾ, ਲਗੇ ਰਹੋ ਮੁੰਨਾ ਭਾਈ ਸਮੇਤ ਕਈ ਫ਼ਿਲਮਾਂ ਅਤੇ ਨਾਟਕਾਂ ‘ਚ ਕੰਮ ਕਰਨ ਵਾਲੇ ਅਰੁਣ ਬਾਲੀ ਨੇ ਮੁੰਬਈ ‘ਚ ਆਖ਼ਰੀ ਸਾਹ ਲਿਆ।
ਅਰੁਣ ਬਾਲੀ ਨੇ 1991 ਦੇ ਪੀਰੀਅਡ ਡਰਾਮੇ ‘ਚਾਣਕਿਆ’ ਵਿੱਚ ਕਿੰਗ ਪੋਰਸ ਅਤੇ 2000 ਵਿੱਚ ਕਮਲ ਹਸਨ ਦੀ ਫਿਲਮ ‘ਹੇ ਰਾਮ’ ਵਿੱਚ ਹੁਸੈਨ ਸ਼ਹੀਦ ਸੁਹਰਾਵਰਦੀ ਦੀਆਂ ਭੂਮਿਕਾਵਾਂ ਨਿਭਾਈਆਂ ਸਨ।
ਉਹਨਾਂ ਨੂੰ ਆਖਰੀ ਵਾਰ ਫਿਲਮ ’ਲਾਲ ਸਿੰਘ ਚੱਢਾ’ ਵਿਚ ਵੇਖਿਆ ਗਿਆ ਸੀ ਤੇ ਉਹਨਾਂ ਦੀ ਆਖਰੀ ਫਿਲਮ ’ਗੁਡਬਾਏ’ ਜਿਸ ਵਿਚ ਅਮਿਤਾਭ ਬੱਚਨ, ਰਸ਼ਮਿਕਾ ਮੰਦਾਨਾ ਤੇ ਨੀਨਾ ਗੁਪਤਾ ਦੀ ਵੀ ਭੂਮਿਕਾ ਹੈ, ਅੱਜ 7 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।
ਬਾਲੀ ਨੇ ਅਨੇਕਾਂ ਪੰਜਾਬੀ ਫਿਲਮਾਂ ਵਿਚ ਵੀ ਅਹਿਮ ਭੂਮਿਕਾਵਾਂ ਅਦਾ ਕੀਤੀਆਂ। ਪੰਜਾਬ 1984 ਉਹਨਾਂ ਦੀ ਇਕ ਚਰਚਿਤ ਫਿਲਮ ਸੀ। ਉਹ 1991 ਵਿਚ ਚਾਣਕਯਾ ਵਿਚ ਰਾਜਾ ਪੋਰਸ ਬਣੇ ਸਨ। ਉਹਨਾਂ ’3 ਈਡੀਟਸ’, ’ਕੇਦਾਰਨਾਥ’, ’ਰਾਮ ਜਾਨੇ’ ਸਮੇਤ ਅਨੇਕਾਂ ਫਿਲਮਾਂ ਕੀਤੀਆਂ। ਉਹ ਪੰਜਾਬੀ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦੇ ਸਨ।