ਸਰਨਾ ਭਰਾ ਤੇ ਸੁਖਬੀਰ ਬਾਦਲ ਇੱਕ ਮੰਚ ‘ਤੇ ਇਕੱਠੇ ਆਉਣਗੇ ਨਜ਼ਰ, ਦਿੱਤਾ ਜਾਵੇਗਾ ਪੰਥਕ ਏਕਤਾ ਦਾ ਸੁਨੇਹਾ

ਨਵੀਂ ਦਿੱਲੀ, 9 ਅਕਤੂਬਰ, 2022: ਦਿੱਲੀ ਦੀ ਸਿੱਖ ਸਿਆਸਤ ਵਿਚ ਸਰਨਾ ਭਰਾਵਾਂ ਤੇ ਬਾਦਲਾਂ ਦਾ ਏਕਾ ਹੋਣ ਦਾ ਸੁਨੇਹਾ ਦੇਣ ਦੀ ਤਿਆਰੀ ਹੋ ਰਹੀ ਹੈ। ਅੱਜ 9 ਅਕਤੂਬਰ ਨੂੰ ਦੁਪਹਿਰ ਬਾਅਦ 3.00 ਵਜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਵੀਂ ਦਿੱਲੀ ਦੇ ਪੰਜਾਬੀ ਬਾਗ ਇਲਾਕੇ ਵਿਚ ਸਥਿਤ ਸਰਨਾ ਭਰਾਵਾਂ ਯਾਨੀ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੀ ਰਿਹਾਇਸ਼ ’ਤੇ ਪਹੁੰਚਣਗੇ ਜਿਥੇ ਇਹ ਪੰਥਕ ਏਕਤਾ ਦਾ ਸੁਨੇਹਾ ਦਿੱਤਾ ਜਾਵੇਗਾ।

ਇਹ ਪੰਥਕ ਏਕਤਾ ਦਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਰਫੋਂ ਸਰਨਾ ਭਰਾਵਾਂ ਨੂੰ ਦਿੱਲੀ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਟੀਮ ਦੀ ਭਾਜਪਾ ਨਾਲ ਨੇੜਤਾ ਨੂੰ ਵੇਖਦਿਆਂ ਸਰਨਾ ਭਰਾਵਾਂ ਤੇ ਬਾਦਲਾਂ ਨੇ ਆਪਸ ਵਿਚ ਏਕਤਾ ਕਰਨ ਦਾ ਮਨ ਬਣਾ ਲਿਆ ਹੈ ਜਿਸ ਨੂੰ ਅੱਜ 9 ਅਕਤੂਬਰ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕਦਾ। ਇਹ ਪ੍ਰੋਗਰਾਮ ਪੰਜਾਬੀ ਬਾਗ ਵਿੱਚ ਦੁਪਹਿਰ 3 ਵਜੇ ਹੋਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਮਲ ਨੂੰ ਹੂੰਝਣ ਲਈ ਗੁਜਰਾਤ ਦਾ ਚਿੱਕੜ ਸਾਫ਼ ਕਰੇਗਾ ਝਾੜੂਃ ਮਾਨ

ਲੁਧਿਆਣਾ ਦੇ ਇੱਕ ਹੋਟਲ ’ਚ ਚੱਲ ਰਿਹਾ ਸੀ ਅਸ਼ਲੀਲ ਡਾਂਸ, ਪੁਲਿਸ ਨੇ ਮਾਰੀ ਰੇਡ, ਕਾਰੋਬਾਰੀਆਂ ਸਮੇਤ ਬਾਹਰਲੇ ਸੂਬਿਆਂ ਤੋਂ ਲਿਆਂਦੀਆਂ ਕੁੜੀਆਂ ਕਾਬੂ